FacebookTwitterg+Mail

370 ਹਟਾਏ ਜਾਣ ਦੇ ਵਿਰੁੱਧ ਪਾਕਿ ਨੇ ਭਾਰਤੀ ਕਲਾਕਾਰਾਂ ਵਾਲੇ ਵਿਗਿਆਪਨਾਂ 'ਤੇ ਲਾਈ ਰੋਕ

pakistan bans advertisements featuring indian artists
16 August, 2019 02:28:48 PM

ਮੁੰਬਈ (ਬਿਊਰੋ) — ਜੰਮੂ-ਕਸ਼ਮੀਰ ਤੋਂ ਭਾਰਤ ਸਰਕਾਰ ਦੇ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਕਈ ਮੰਚਾਂ 'ਤੇ ਇਸ ਮੁੱਦੇ ਨੂੰ ਉਠਾ ਰਿਹਾ ਹੈ। ਹਾਲਾਂਕਿ ਹਰ ਜਗ੍ਹਾ ਤੋਂ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲ ਰਹੀ ਹੈ। ਅਜਿਹੇ 'ਚ ਪਾਕਿਸਤਾਨ ਦੀ ਬੌਖਲਾਹਟ ਦਾ ਆਲਮ ਹੁਣ ਇਹ ਹੈ ਕਿ ਉਸ ਨੇ ਉਨ੍ਹਾਂ ਵਿਗਿਆਪਨਾਂ 'ਤੇ ਰੋਕ ਲਾ ਦਿੱਤੀ ਹੈ, ਜਿਨ੍ਹਾਂ 'ਚ ਕੋਈ ਨਾ ਕੋਈ ਭਾਰਤੀ ਕਲਾਕਾਰ ਨਜ਼ਰ ਆਉਂਦਾ ਹੈ। ਦਰਅਸਲ, ਪਾਕਿਸਤਾਨ ਦੀ ਇਲੈਕਟਰੋਨਿਕ ਮੀਡੀਆ ਨਿਗਰਾਨੀ ਸੰਸਥਾ ਨੇ ਭਾਰਤੀ ਕਲਾਕਾਰਾਂ ਨੂੰ ਦਿਖਾਉਣ ਵਾਲੇ ਵਿਗਿਆਪਨਾਂ 'ਤੇ ਰੋਕ ਲਾ ਦਿੱਤੀ ਹੈ। ਪਾਕਿਸਤਾਨ ਨੇ ਇਹ ਕਦਮ ਭਾਰਤ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਸਮਾਪਤ ਕਰਨ ਦੇ ਵਿਰੋਧ 'ਚ ਚੁੱਕਿਆ ਹੈ। ਪਾਕਿਸਤਾਨ ਦੀ ਇਲੈਕਟਰੋਨਿਕ ਮੀਡੀਆ ਰੈਗੂਲੇਟਰੀ ਅਧਿਕਰਨ ਨੇ 14 ਅਗਸਤ ਨੂੰ ਇਸ ਸਬੰਧ 'ਚ ਇਕ ਪੱਤਰ ਜ਼ਾਰੀ ਕਰਦੇ ਹੋਏ ਵਿਗਿਆਪਨਾਂ 'ਤੇ ਰੋਕ ਲਾਉਣ ਦੀ ਘੋਸ਼ਣਾ ਕੀਤੀ ਸੀ। ਰੈਗੂਲੇਟਰੀ ਨੇ ਕਿਹਾ, ਡਿਟੋਲ ਸਾਬਣ, ਸਰਫ ਐਕਸਲ ਪਾਊਡਰ, ਪੈਨਟੀਨ ਸ਼ੈਂਪੂ, ਹੈਡ ਐਂਡ ਸ਼ੌਲਡਰ ਸ਼ੈਂਪੂ, ਫੌਗ ਬਾਡੀ ਸਪ੍ਰੇ, ਸਨਸਲਿਕ ਸ਼ੈਂਪੂ, ਨੌਰ ਨੂਡਲਸ, ਫੇਅਰ ਐਂਡ ਲਵਲੀ ਫੇਸ ਵਾਸ਼ ਵਰਗੇ ਉਤਪਾਦਾਂ 'ਤੇ ਰੋਕ ਲਾ ਦਿੱਤੀ ਹੈ। 

Punjabi Bollywood Tadka

ਪਾਕਿ ਨੇ ਨਿਲੰਬਿਤ ਕਰ ਰੱਖੇ ਹਨ ਭਾਰਤ ਨਾਲ ਵਪਾਰਕ ਸਬੰਧ
ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਹੀ ਪਾਕਿਸਤਾਨ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਰਿਹਾ ਹੈ। ਇਸ ਲਈ ਉਸ ਨੇ ਪਿਛਲੇ ਹਫਤੇ ਹੀ ਭਾਰਤ ਨਾਲ ਰਸਮੀ ਤੌਰ 'ਤੇ ਵਪਾਰਕ ਸਬੰਧਾਂ ਨੂੰ ਮੁਅੱਤਲ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲੀਡਰਸ਼ਿਪ ਵਾਲੀ ਕੈਬਨੇਟ ਨੇ ਇਹ ਫੈਸਲਾ ਲਿਆ। ਉਥੇ ਹੀ ਰਾਸ਼ਟਰੀ ਸੁਰੱਖਿਆ ਸਮਿਤੀ ਤੇ ਸੰਸਦ ਦੇ ਸੰਯੁਕਤ ਪੱਧਰ ਨੇ ਵੀ ਇਨ੍ਹਾਂ ਫੈਸਲਿਆਂ ਦਾ ਸਮਰਥਨ ਕੀਤਾ। ਇਸ ਤੋਂ ਇਲਾਵਾ ਪਾਕਿਸਤਾਨ ਦਿੱਲੀ-ਲਾਹੌਰ ਬਸ ਸੇਵਾ ਨੂੰ ਵੀ ਮੁਅੱਤਲ ਕਰਨ ਦਾ ਫੈਸਲਾ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈੱਸ ਟਰੇਨ ਸੇਵੀ ਵੀ ਮੁਅੱਤਲ ਕਰ ਦਿੱਤੀ ਸੀ। ਅਜਿਹੇ 'ਚ ਭਾਰਤ ਨੇ ਵੀ ਸੇਵਾ ਰੱਦ ਕਰਦੇ ਹੋਏ ਟਰੇਨ ਨੂੰ ਅਟਾਰੀ ਤੱਕ ਨਹੀਂ ਭੇਜਿਆ। 


Tags: PakistanBans AdvertisementsIndian ArtistsImran Khan Pakistan Electronic Media Regulatory Authority Pakistan Supreme Court

Edited By

Sunita

Sunita is News Editor at Jagbani.