FacebookTwitterg+Mail

ਫੰਡਾਂ ਦੀ ਘਾਟ ਕਾਰਨ ਰੁਕਿਆ 'ਕਪੂਰ ਹਵੇਲੀ' ਨੂੰ ਮਿਊਜ਼ੀਅਮ ਬਣਾਉਣ ਦਾ ਕੰਮ

pakistan can not converted kapoor haveli into a museum
03 May, 2020 10:05:02 AM

ਜਲੰਧਰ (ਵੈੱਬ ਡੈਸਕ) -  ਬਾਲੀਵੁੱਡ ਦੇ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਹੁਣ ਸਾਡੇ ਵਿਚ ਨਹੀਂ ਰਹੇ, 67 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਅੰਤਿਮ ਸਾਹ ਲਿਆ। ਰਿਸ਼ੀ ਕਪੂਰ ਨੇ ਉਸ ਪਰਿਵਾਰ ਵਿਚ ਜਨਮ ਲਿਆ ਸੀ, ਜਿਸ ਦੇ ਖੂਨ ਵਿਚ ਹੀ ਅਦਾਕਾਰੀ ਦੌੜਦੀ ਸੀ। ਰਿਸ਼ੀ ਕਪੂਰ ਹੁਣ ਭਾਵੇਂ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਸਾਡੇ ਅੰਦਰ ਬਰਕਰਾਰ ਹਨ। ਉਨ੍ਹਾਂ ਦੀ ਅਜਿਹੀ ਇਕ ਯਾਦ ਪਾਕਿਸਤਾਨ ਦੇ ਪੇਸ਼ਾਵਰ ਵਿਚ ਹੈ, ਜਿਸ ਨੂੰ ਕਿ 'ਕਪੂਰ ਹਵੇਲੀ' ਕਿਹਾ ਜਾਂਦਾ ਹੈ। ਸਾਲ 2018 ਵਿਚ ਰਿਸ਼ੀ ਕਪੂਰ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਇਸ ਪੁਸ਼ਤੈਨੀ ਹਵੇਲੀ ਨੂੰ ਮਿਊਜ਼ੀਅਮ ਵਿਚ ਤਬਦੀਲ ਕਰ ਦਿੱਤਾ ਜਾਵੇ। ਇਸ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਉਨ੍ਹਾਂ ਦੀ ਬੇਨਤੀ ਨੂੰ ਮਨਜ਼ੂਰ ਕਰ ਲਿਆ ਸੀ ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਪਾਕਿਸਤਾਨ ਸਰਕਾਰ ਨੇ ਇਸ ਹਵੇਲੀ ਨੂੰ ਮਿਊਜ਼ੀਅਮ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਖ਼ਬਰਾਂ ਤਾਂ ਇਹ ਵੀ ਹਨ ਕਿ ਫੰਡਾਂ ਦੀ ਘਾਟ ਕਾਰਨ ਪੁਸ਼ਤੈਨੀ ਹਵੇਲੀ ਨੂੰ ਮਿਊਜ਼ੀਅਮ ਦਾ ਕੰਮ ਥੋੜ੍ਹਾ ਲੇਟ ਹੋ ਰਿਹਾ ਹੈ ਪਰ ਉਹ ਇਸ ਹਵੇਲੀ ਨੂੰ ਮਿਊਜ਼ੀਅਮ ਜ਼ਰੂਰ ਬਣਾਉਣਗੇ। ਇਸ ਕੰਮ ਲਈ ਥੋੜੀ ਦੇਰੀ ਜ਼ਰੂਰ ਲੱਗੇਗੀ।  
कपूर हवेली
ਦੱਸ ਦੇਈਏ ਕਿ ਭਾਰਤੀ ਸਿਨੇਮਾ ਦੇ ਸ਼ੋਅਮੈਨ ਆਖੇ ਜਾਣ ਵਾਲੇ ਪ੍ਰਿਥਵੀਰਾਜ ਕਪੂਰ ਦਾ ਜਨਮ 'ਕਪੂਰ ਹਵੇਲੀ' ਵਿਚ ਹੀ ਹੋਇਆ ਸੀ। ਇਸ ਹਵੇਲੀ ਨੂੰ ਕਪੂਰ ਹਵੇਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਹਵੇਲੀ ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਵਿਚ ਸਥਿਤ ਹੈ। ਇਸੇ ਹਵੇਲੀ ਵਿਚ ਰਿਸ਼ੀ ਕਪੂਰ ਦੇ ਪਿਤਾ ਦਾ ਜਨਮ ਹੋਇਆ ਸੀ। ਕਪੂਰ ਹਵੇਲੀ ਦਾ ਨਿਰਮਾਣ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਹੋਇਆ ਸੀ। ਇਹ ਹਵੇਲੀ ਸਾਲ 1918 ਤੋਂ 1922 ਵਿਚ ਬਣ ਕੇ ਤਿਆਰ ਹੋਈ ਸੀ। ਇਸ ਨੂੰ ਰਾਜ ਕਪੂਰ ਦੇ ਦਾਦੇ ਨੇ ਬਣਵਾਇਆ ਸੀ, ਜਿਸ ਤੋਂ ਬਾਅਦ ਇਸ ਹਵੇਲੀ ਦਾ ਨਾਂ 'ਕਪੂਰ ਹਵੇਲੀ' ਰੱਖ ਦਿੱਤਾ ਗਿਆ। ਦੇਸ਼ ਦੀ ਵੰਡ ਤੋਂ ਬਾਅਦ ਕਪੂਰ ਖਾਨਦਾਨ ਮੁੰਬਈ ਆ ਗਿਆ ਅਤੇ ਇੱਥੇ ਫ਼ਿਲਮਾਂ ਬਣਾਉਣ ਲੱਗਾ।
कपूर हवेली
ਦੱਸਣਯੋਗ ਹੈ ਕਿ ਰਿਸ਼ੀ ਕਪੂਰ ਨੇ ਸਾਲ 2017 ਵਿਚ ਇਕ ਟਵੀਟ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ, ''ਮੈਂ 65 ਸਾਲ ਦਾ ਹਾਂ ਅਤੇ ਮਰਨ ਤੋਂ ਪਹਿਲਾਂ ਪਾਕਿਸਤਾਨ ਦੇਖਣ ਜਾਣਾ ਚਾਹੁੰਦਾ ਹਾਂ, ਕਿ ਮੇਰੇ ਬੱਚੇ ਵੀ ਆਪਣੀਆਂ ਜੜ੍ਹਾਂ ਨੂੰ ਦੇਖਣ ਬਸ ਕਰਵਾ ਦਿਓ। ਜੈ ਮਾਤਾ ਦੀ।''   
कपूर हवेली


Tags: Rishi KapoorDeathKapoor HaveliPakistanPeshawarBollywood Celebrity

About The Author

sunita

sunita is content editor at Punjab Kesari