FacebookTwitterg+Mail

ਮਲਾਲਾ 'ਤੇ ਬਣ ਰਹੀ ਹੈ ਬਾਇਓਪਿਕ, ਰਿਲੀਜ਼ ਹੋਇਆ ਮੋਸ਼ਨ ਪੋਸਟਰ

reem shaikh
04 July, 2018 03:36:32 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਰੀਮ ਸ਼ੇਖ ਦੀ ਆਉਣ ਵਾਲੀ ਫਿਲਮ 'ਗੁਲ ਮਕਈ' ਦਾ ਮੋਸ਼ਟ ਪੋਸਟਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਪੋਸਟਰ 'ਚ ਰੀਮਾ ਦਾ ਅੱਧਾ ਚਿਹਰਾ ਨਜ਼ਰ ਆ ਰਿਹਾ ਹੈ। ਉੱਥੇ ਹੀ ਇਸ ਪੋਸਟਰ 'ਚ ਰੀਮਾ ਦੇ ਹੱਥ 'ਚ ਇਕ ਕਿਤਾਬ ਹੈ, ਜਿਸ 'ਚ ਧਮਾਕਾ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਦੇ ਬੈਕਗਰਾਊਂਡ 'ਚ ਕਬੀਰ ਬੇਦੀ ਦੀ ਆਵਾਜ਼ ਸੁਣਾਈ ਦੇ ਰਹੀ ਹੈ, ''ਇਹ ਉਦੋਂ ਦੀ ਗੱਲ ਹੈ ਜਦੋਂ ਜ਼ਿਹਾਦ ਅਤੇ ਧਰਮ ਦੇ ਨਾਂ 'ਤੇ ਪਾਕਿਸਤਾਨ, ਤਾਲੀਬਾਨ ਅਤੇ ਅਫਗਾਨਿਸਤਾਨ 'ਚ ਤਬਾਹੀ ਹੋ ਰਹੀ ਸੀ, ਉਸ ਸਮੇਂ ਪਾਕਿਸਤਾਨ ਦੇ ਇਕ ਛੋਟੇ ਜਿਹੇ ਪਿੰਡ 'ਚ ਇਕ ਆਵਾਜ਼ ਉਠਦੀ ਹੈ''। ਇਸ ਮੋਸ਼ਨ ਪੋਸਟਰ ਨੂੰ ਰੀਮਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

 

A post shared by Reem (@reem_sameer8) on

ਦੱਸਣਯੋਗ ਹੈ ਕਿ ਇਹ ਫਿਲਮ ਨੋਬਲ ਪੁਰਸਕਾਰ ਜੇਤ ਮਲਾਲਾ ਯੂਸਫ਼ਜ਼ਈ ਦੇ ਜੀਵਨ 'ਤੇ ਆਧਾਰਿਤ ਹੈ। ਉਹ ਪਾਕਿਸਤਾਨ ਦੀ ਐਕਟੀਵਿਸਟ ਹੈ ਜੋ ਬਚਪਨ ਤੋਂ ਹੀ ਮਹਿਲਾਵਾਂ ਨੂੰ ਸਿੱਖਿਆ ਲਈ ਜਾਗਰੁਕ ਕਰਦੀ ਸੀ। 2012 'ਚ ਤਾਲਿਬਾਨੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ ਜਿਸ ਤੋਂ ਬ੍ਰਿਟੇਨ 'ਚ ਉਨ੍ਹਾਂ ਦਾ ਇਲਾਜ ਚੱਲਿਆ। 2014 'ਚ ਉਸ ਨੂੰ ਸ਼ਾਂਤੀ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਦੱਸ ਦੇਈਏ ਰੀਮਾ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਫਿਲਮ 'ਚ ਰੀਮਾ ਤੋਂ ਇਲਾਵਾ ਦਿਵਿਆ ਦੱਤ, ਰਾਗਿਨੀ ਖੰਨਾ ਅਹਿਮ ਭੂਮਿਕਾ 'ਚ ਹਨ।


Tags: Reem Shaikh Malala Yousafzai Biopic Motion Poster Gul Makai Tv Actress

Edited By

Kapil Kumar

Kapil Kumar is News Editor at Jagbani.