FacebookTwitterg+Mail

ਸ਼ਾਹਰੁਖ ਦੀ ਦੀਵਾਨਗੀ ਨੇ ਇਸ ਪਾਕਿਸਤਾਨੀ ਨੂੰ ਪਹੁੰਚਾਇਆ ਜੇਲ, ਹੁਣ ਹੋਵੇਗੀ ਰਿਹਾਈ

shah rukh khan and abdullah shah
24 December, 2018 01:07:59 PM

ਮੁੰਬਈ (ਬਿਊਰੋ)— ਬਾਲੀਵੁੱਡ ਸੈਲੀਬ੍ਰਿਟੀਜ਼ ਦੀ ਫੈਨ ਫਾਲੋਇੰਗ ਬੇਹੱਦ ਜ਼ਿਆਦਾ ਹੁੰਦੀ ਹੈ, ਇਸ ਗੱਲ ਤੋਂ ਤਾ ਸਾਰੇ ਹੀ ਜਾਣੂ ਹਨ। ਸੈਲੀਬ੍ਰਿਟੀਜ਼ ਨੂੰ ਮਿਲਣ ਦਾ ਜਨੂੰਨ ਕਦੇ-ਕਦੇ ਫੈਨਜ਼ ਨੂੰ ਕਾਫੀ ਭਾਰੀ ਪੈ ਜਾਂਦਾ ਹੈ। ਅਜਿਹਾ ਹੀ ਕੁਝ ਸ਼ਾਹਰੁਖ ਖਾਨ ਦੇ ਇਕ ਪਾਕਿਸਤਾਨੀ ਫੈਨ ਅਬਦੁਲਾ ਨਾਲ ਵੀ ਹੋਇਆ। ਦਰਅਸਲ ਪਿਛਲੇ ਸਾਲ 25 ਮਈ ਨੂੰ 2017 ਨੂੰ ਅਬਦੁਲਾ ਆਪਣੇ ਦੋਸਤਾਂ ਨਾਲ ਅਟਾਰੀ ਵਾਹਘਾ ਬਾਰਡਰ 'ਤੇ ਝੰਡਾ ਲਹਿਰਾਉਣ ਦੀ ਸੈਰੇਮਨੀ ਦੇਖਣ ਆਇਆ ਸੀ। ਸੈਰੇਮਨੀ ਤੋਂ ਬਾਅਦ ਅਬਦੁਲਾ 'ਜ਼ੀਰੋ ਲਾਈਨ' ਪਾਰ ਕਰ ਗਿਆ ਤੇ ਭਾਰਤੀ ਸਰੱਹਦ 'ਚ ਗਿਆ, ਜਿਸ ਤੋਂ ਬਾਅਦ ਭਾਰਤੀ ਫੌਜ ਦੇ ਜਵਾਨਾਂ ਨੇ ਉਸ ਨੂੰ ਅੱਤਵਾਦੀ ਸਮਝ ਕੇ ਗ੍ਰਿਫਤਾਰ ਕਰ ਲਿਆ। 

Punjabi Bollywood Tadka
ਪਾਕਿਸਤਾਨੀ ਫੌਜ ਨੇ ਬੀ. ਐੱਸ. ਐੱਫ. ਨੂੰ ਦੱਸਿਆ ਕਿ ਇਹ ਲੜਕਾ ਮਾਨਸਿਕ ਰੂਪ ਤੋਂ ਬਿਮਾਰ (ਘੱਟ ਬੁੱਧੀ ਵਾਲਾ ਹੈ) ਸੀ ਅਤੇ ਉਸ ਨੂੰ ਵਾਪਸ ਪਾਕਿਸਤਾਨ ਜਾਣ ਦੀ ਆਗਿਆ ਦੇ ਦੇਣੀ ਚਾਹੀਦੀ ਹੈ। ਹਾਲਾਂਕਿ ਭਾਰਤੀ ਫੌਜ ਨੇ ਉਸ ਨੂੰ ਅੰਮ੍ਰਿਤਸਰ ਜੇਲ 'ਚ ਭੇਜ ਦਿੱਤਾ ਸੀ, ਪਰ ਇਸ ਦੇ ਬਾਵਜੂਦ ਉਸ ਨੇ ਸਜ਼ਾ ਵੀ ਭੁਗਤੀ। ਭਾਰਤੀ ਫੌਜ ਦੇ ਅਧਿਕਾਰੀ ਨੇ ਕਿਹਾ ਕਿ 'ਵਿਦੇਸ਼ੀ ਐਕਟ' ਦੇ ਅਧੀਨ ਅਬਦੁਲਾ ਨੂੰ 6 ਮਹੀਨੇ ਦੀ ਸਜ਼ਾ ਦਿੱਤੀ ਗਈ। ਹਾਲਾਂਕਿ ਉਸ ਨੇ 6 ਮਹੀਨੇ ਦੀ ਸਜ਼ਾ ਪਹਿਲਾ ਹੀ ਭੁਗਤ ਲਈ ਹੈ। 15 ਅਗਸਤ 2017 ਨੂੰ ਪੁਸ਼ਟੀ ਕੀਤੀ ਗਈ ਕਿ ਉਹ ਸਵਾਤ 'ਚ ਰਹਿਣ ਵਾਲੇ ਜ਼ਰਾਵਰ ਖਾਨ ਦਾ ਬੇਟਾ ਹੈ, ਜੋ ਮਾਨਸਿਕ ਤੌਰ 'ਤੇ ਬਿਮਾਰ ਹੈ।
ਦੱਸ ਦਈਏ ਕਿ ਅਬਦੁਲਾ 26 ਦਸੰਬਰ ਨੂੰ ਵਾਪਸ ਪਾਕਿਸਤਾਨ ਜਾ ਰਿਹਾ ਹੈ। ਅਬਦੁਲਾ ਦਾ ਕਹਿਣਾ ਹੈ,''ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦਾ ਪਿਆਰ ਹੀ ਸੀ, ਜੋ ਮੈਨੂੰ ਪਾਕਿਸਤਾਨ ਤੋਂ ਭਾਰਤ ਖਿੱਚ ਲਿਆਇਆ।''


Tags: Shah Rukh Khan Rizvan Khan Abdullah Shah Mingora Swat Retreat Ceremony Wagah Border Amritsar Pakistan

Edited By

Sunita

Sunita is News Editor at Jagbani.