FacebookTwitterg+Mail

ਮਹਿਲਾ ਮਾਡਲ ਨੂੰ ਪ੍ਰੇਸ਼ਾਨ ਕਰਨ 'ਤੇ ਫਿਲਮ ਨਿਰਮਾਤਾ ਬੌਬੀ ਗ੍ਰਿਫਤਾਰ, ਰਿਹਾਅ

film producer bobby arrested for harassed the women s  released
08 January, 2017 01:12:20 AM

ਮੁੰਬਈ— ਇਥੇ ਜੁਹੂ ਦੀ ਪੁਲਸ ਨੇ ਇਕ ਔਰਤ ਨਾਲ ਛੇੜਛਾੜ ਕਰਨ ਅਤੇ ਉਸ ਨੂੰ ਧਮਕਾਉਣ ਦੇ ਦੋਸ਼ ਹੇਠ ਕੈਨੇਡਾ 'ਚ ਰਹਿਣ ਵਾਲੇ ਪੰਜਾਬ ਫਿਲਮਾਂ ਦੇ ਨਿਰਮਾਤਾ ਬੌਬੀ ਬਜਾਜ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਵਿਆਹ ਤੋਂ ਇਨਕਾਰ ਕਰਨ 'ਤੇ ਨਿਰਮਾਤਾ ਨੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਹ ਔਰਤ ਇਕ ਮਾਡਲ ਹੈ ਅਤੇ ਅਭਿਨੇਤਰੀ ਵਜੋਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਹ ਜੁਹੂ ਵਿਖੇ ਰਹਿੰਦੀ ਹੈ।

ਪਿਛਲੀ 29 ਦਸੰਬਰ ਨੂੰ ਦੋਸ਼ੀ ਉਸ ਦੇ ਘਰ ਆਇਆ ਅਤੇ ਉਸ ਨੂੰ ਧਮਕਾਉਣ ਦੀ ਕੋਸ਼ਿਸ਼ ਕਰਨ ਲੱਗਾ। ਜਦੋਂ ਔਰਤ ਨੇ ਉਸ ਨੂੰ ਉਥੋਂ ਜਾਣ ਲਈ ਕਿਹਾ ਤਾਂ ਬਜਾਜ ਨੇ ਉਸ 'ਤੇ ਹਮਲਾ ਕਰ ਦਿੱਤਾ। ਔਰਤ ਨੇ ਇਸ ਦੀ ਸ਼ਿਕਾਇਤ ਜੁਹੂ ਪੁਲਸ ਸਟੇਸ਼ਨ ਵਿਖੇ ਦਰਜ ਕਰਵਾਈ ਹੈ। ਅਦਾਲਤ 'ਚ ਪੇਸ਼ ਕੀਤੇ ਜਾਣ 'ਤੇ ਬੌਬੀ ਬਜਾਜ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।


Tags: ਬੌਬੀ ਬਜਾਜ ਗ੍ਰਿਫਤਾਰ ਪਾਲੀਵੁੱਡ Bobby Bajaj arrested pollywood