FacebookTwitterg+Mail

'ਕਿਰਦਾਰ-ਏ-ਸਰਦਾਰ' ਦੇ ਪ੍ਰੋਮੋ 'ਚ ਦਿਖਿਆ ਬਰਿੰਦਰ ਢਪਈ ਤੇ ਨਵ ਬਾਜਵਾ ਦਾ ਜ਼ਬਰਦਸਤ ਅੰਦਾਜ਼

kirdar e sardar
21 September, 2017 03:10:55 PM

ਜਲੰਧਰ— 'ਕਿਰਦਾਰ ਏ ਸਰਦਾਰ' ਫਿਲਮ ਦਾ ਦੂਜਾ ਡਾਇਲਾਗ ਪ੍ਰੋਮੋ ਰਿਲੀਜ਼ ਹੋ ਚੁੱਕਾ ਹੈ। ਫਿਲਮ 'ਚ ਨੈਗੇਟਿਵ ਕਿਰਦਾਰ ਨਿਭਾਅ ਰਹੇ ਬਰਿੰਦਰ ਢਪਈ ਵੀਰੂ ਅਤੇ ਮੁੱਖ ਅਭਿਨੇਤਾ ਨਵ ਬਾਜਵਾ ਦਾ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਪ੍ਰੋਮੋ 'ਚ ਦੋਵਾਂ ਅਭਿਨੇਤਾਵਾਂ ਦੇ ਜ਼ਬਰਦਸਤ ਡਾਇਲਾਗਸ ਸੁਣਨ ਨੂੰ ਮਿਲ ਰਹੇ ਹਨ।


ਦੱਸਣਯੋਗ ਹੈ ਕਿ ਫਿਲਮ 'ਚ ਕੇ. ਐੱਸ. ਮੱਖਣ ਮੁੱਖ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦੇ ਨਾਲ ਫਿਲਮ 'ਚ ਨਵ ਬਾਜਵਾ, ਨੇਹਾ ਪਵਾਰ, ਬਰਿੰਦਰ ਢਪਈ ਵੀਰੂ, ਰਜ਼ਾ ਮੁਰਾਦ, ਡੌਲੀ ਬਿੰਦਰਾ, ਗੁਰਪ੍ਰੀਤ ਕੌਰ ਚੱਢਾ, ਮਹਾਵੀਰ ਭੁੱਲਰ ਤੇ ਰਾਜ ਹੁੰਦਲ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 'ਚ ਬਰਿੰਦਰ ਨੈਗੇਟਿਵ ਕਿਰਦਾਰ ਨਿਭਾਅ ਰਹੇ ਹਨ। ਫਿਲਮ 'ਚ ਉਹ ਇੰਟਰਨੈਸ਼ਨਲ ਫਾਈਟਰ ਡੈਨੀਅਲ ਜੈਕਬ ਉਰਫ ਡੈਨੀ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦੇ ਪ੍ਰੋਡਿਊਸਰ ਹੈਪਸ ਮਿਊਜ਼ਿਕ ਤੇ ਜਸਵਿੰਦਰ ਕੌਰ ਹਨ ਤੇ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ ਦੀ ਰੀੜ੍ਹ ਦੀ ਹੱਡੀ ਗੋਪੀ ਪਨੂੰ ਹਨ ਤੇ ਖਾਸ ਧੰਨਵਾਦ ਇਸ ਲਈ ਬਲਬੀਰ ਕੌਰ ਦਾ ਹੈ। ਫਿਲਮ ਦਾ ਲੇਬਲ ਹੈਪਸ ਮਿਊਜ਼ਿਕ ਹੈ ਤੇ ਡਿਸਟ੍ਰੀਬਿਊਟਰ ਵਿਵੇਕ ਓਹਰੀ ਹਨ। ਫਿਲਮ ਦਾ ਨਿਰਦੇਸ਼ਨ ਜਤਿੰਦਰ ਸਿੰਘ ਜੀਤੂ ਨੇ ਕੀਤਾ ਹੈ ਤੇ ਇਸ ਦੀ ਕਹਾਣੀ ਵੀ ਜਤਿੰਦਰ ਸਿੰਘ ਜੀਤੂ ਨੇ ਹੀ ਲਿਖੀ ਹੈ। ਫਿਲਮ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Kirdar E Sardar Dialogue Promo KS Makhan Nav Bajwa Neha Pawar Barinder Dhapai Veeru