FacebookTwitterg+Mail

ਯੂਟਿਊਬ 'ਤੇ 22 ਲੱਖ ਤੋਂ ਵੱਧ ਵਾਰ ਦੇਖਿਆ ਗਿਆ 'ਲਹੌਰੀਏ' ਦਾ ਟਰੇਲਰ (ਵੀਡੀਓ)

23 April, 2017 03:17:30 PM
ਜਲੰਧਰ— ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਸਟਾਰਰ ਫਿਲਮ 'ਲਹੌਰੀਏ' ਦਾ ਟਰੇਲਰ ਯੂਟਿਊਬ 'ਤੇ 22 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। 12 ਅਪ੍ਰੈਲ ਨੂੰ ਰਿਲੀਜ਼ ਹੋਏ 'ਲਹੌਰੀਏ' ਦੇ ਟਰੇਲਰ 'ਚ ਫਿਰੋਜ਼ਪੁਰੀਆਂ ਤੇ ਲਾਹੌਰੀਆਂ ਦੇ ਪਿਆਰ ਦੀ ਕਹਾਣੀ ਦੇਖਣ ਨੂੰ ਮਿਲ ਰਹੀ ਹੈ। ਅਮਰਿੰਦਰ ਗਿੱਲ 'ਲਹੌਰੀਏ' ਫਿਲਮ ਦਾ ਆਡੀਓ ਟਰੈਕ 'ਅੱਖਰ' ਵੀ ਰਿਲੀਜ਼ ਕਰ ਚੁੱਕੇ ਹਨ, ਜਿਸ ਨੂੰ ਯੂਟਿਊਬ 'ਤੇ 28 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਫਿਲਮ 'ਚ ਅਮਰਿੰਦਰ ਤੇ ਸਰਗੁਣ ਤੋਂ ਇਲਾਵਾ ਯੁਵਰਾਜ ਹੰਸ, ਨਿਮਰਤ ਖਹਿਰਾ, ਗੁੱਗੂ ਗਿੱਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ ਤੇ ਰਾਜੀਵ ਠਾਕੁਰ ਵੀ ਅਦਾਕਾਰੀ ਦਿਖਾਉਂਦੇ ਨਜ਼ਰ ਆਉਣਗੇ। ਫਿਲਮ ਅੰਬਰਦੀਪ ਸਿੰਘ ਵਲੋਂ ਲਿਖੀ ਗਈ ਹੈ ਤੇ ਇਸ ਦਾ ਨਿਰਦੇਸ਼ਨ ਵੀ ਖੁਦ ਉਨ੍ਹਾਂ ਨੇ ਹੀ ਕੀਤਾ ਹੈ। ਫਿਲਮ 12 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦੀ ਦਰਸ਼ਕਾਂ ਨੂੰ ਬੇਸਬਰੀ ਨਾਲ ਉਡੀਕ ਹੈ।

Tags: Amrinder Gill Sargun Mehta Lahoriye ਅਮਰਿੰਦਰ ਗਿੱਲ ਸਰਗੁਣ ਮਹਿਤਾ ਲਹੌਰੀਏ