FacebookTwitterg+Mail

ਜੈਜ਼ੀ ਬੀ ਦਾ ਗੀਤ 'ਲੀਪ ਵਾਲ ਸਾਲ' ਹੋਇਆ ਰਿਲੀਜ਼, ਗਿੱਪੀ ਗਰੇਵਾਲ ਨੇ ਦਿੱਤੀਆਂ ਵਧਾਈਆਂ

13 July, 2016 09:25:28 AM

ਜਲੰਧਰ : ਪੰਜਾਬ ਦੇ ਮਸ਼ਹੂਰ ਗਾਇਕ ਜੈਜ਼ੀ ਬੀ ਦਾ ਗੀਤ 'ਲੀਪ ਵਾਲਾ ਸਾਲ' ਰਿਲੀਜ਼ ਹੋ ਗਿਆ ਹੈ। ਜੈਜ਼ੀ ਬੀ ਦੇ ਇਸ ਗੀਤ ਨੂੰ ਪਾਲੀਵੁੱਡ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਫੇਸਬੁੱਕ ਪੇਜ਼ 'ਤੇ ਸਾਂਝਾ ਕੀਤਾ ਹੈ। ਇਸ ਗੀਤ ਦਾ ਪੋਸਟਰ ਕਾਫੀ ਦਿਨਾਂ ਤੋਂ ਸੁਰਖੀਆਂ 'ਚ ਬਣਿਆ ਹੋਇਆ ਸੀ। ਲੋਕ ਇਸ ਗੀਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਜੈਜ਼ੀ ਬੀ ਦੇ ਇਸ ਗੀਤ ਦੇ ਬੋਲ ਵੀਤ ਬਲਜੀਤ ਨੇ ਸ਼ਿੰਗਾਰੇ ਹਨ। ਇਸ ਗੀਤ ਨੂੰ ਸੰਗੀਤ ਡੀ.ਜੇ. ਫਲੋਹ ਵਲੋਂ ਦਿੱਤਾ ਗਿਆ ਹੈ। ਗਿੱਪੀ ਨੇ ਜੈਜ਼ੀ ਦੇ ਇਸ ਗੀਤ ਨੂੰ ਸਾਂਝਾ ਕਰਦੇ ਸਮੇਂ ਪੂਰੀ ਟੀਮ ਨੂੰ ਮੁਬਾਰਕਾਂ ਦਿੱਤੀਆਂ ਹਨ।
ਜਾਣਕਾਰੀ ਅਨੁਸਾਰ ਇਸ ਗੀਤ 'ਚ ਟੀ.ਵੀ. ਸੀਰੀਅਲ 'ਲਾਜਵੰਤੀ' ਦੀ ਮਸ਼ਹੂਰ ਅਦਾਕਾਰਾ ਅੰਕਿਤਾ ਸ਼ਰਮਾ ਵੀ ਨਜ਼ਰ ਆ ਰਹੀ ਹੈ।


Tags: leap vala saalJazzy Breleaseਜੈਜ਼ੀ ਬੀਲੀਪ ਵਾਲ ਸਾਲਰਿਲੀਜ਼