FacebookTwitterg+Mail

2 ਕੇਲਿਆਂ ਲਈ 442 ਰੁਪਏ ਦਾ ਬਿੱਲ ਦੇਣ ਵਾਲੇ 5 ਤਾਰਾ ਹੋਟਲ ਨੂੰ 25,000 ਜ਼ੁਰਮਾਨਾ

25 thousand fine for 5 star hotel paying rs 442 for 2 bananas
28 July, 2019 11:31:37 AM

ਨਵੀਂ ਦਿੱਲੀ - ਬਾਲੀਵੁੱਡ ਅਭਿਨੇਤਾ ਰਾਹੁਲ ਬੋਸ ਨੂੰ 2 ਕੇਲਿਆਂ ਲਈ 442 ਰੁਪਏ ਦਾ ਬਿੱਲ ਦੇਣ ਵਾਲੇ JW Marriott ਹੋਟਲ 'ਤੇ 25 ਹਜ਼ਾਰ ਰੁਪਏ ਦਾ ਜ਼ੁਰਮਾਨਾ ਠੋਕਿਆ ਗਿਆ ਹੈ। ਐਕਸਾਈਜ਼ ਐਂਡ ਟੈਕਸੈਸ਼ਨ ਡਿਪਾਰਟਮੈਂਟ, ਚੰਡੀਗੜ੍ਹ ਵੱਲੋਂ ਸੀ. ਜੀ. ਐੱਸ. ਟੀ. ਦੀ ਧਾਰਾ 11 ਦੇ ਉਲੰਘਣ ਲਈ ਹੋਟਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਦੱਸ ਦਈਏ ਕਿ ਕੇਲਿਆਂ ਨੂੰ ਟੈਕਸ ਬਾਹਰ ਰੱਖਿਆ ਗਿਆ ਹੈ ਅਤੇ ਫਿਰ ਵੀ ਉਸ 'ਤੇ ਟੈਕਸ ਲਗਾਇਆ ਗਿਆ ਸੀ। ਬੋਸ ਨੇ ਇਸ ਦੀ ਇਕ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਪਾਈ ਸੀ। ਇਸ ਤੋਂ ਬਾਅਦ ਮਾਮਲੇ ਨੇ ਰਫਤਾਰ ਫੱੜ ਲਈ।


ਸੋਮਵਾਰ ਨੂੰ ਪੋਸਟ ਕੀਤੇ ਗਏ ਇਸ ਵੀਡੀਓ 'ਚ ਰਾਹੁਲ ਨੇ ਦੱਸਿਆ ਸੀ ਕਿ ਉਹ ਜਦੋਂ ਜ਼ਿਮ ਤੋਂ ਬਾਅਦ ਵਾਪਸ ਆਏ ਤਾਂ ਉਨ੍ਹਾਂ ਨੇ ਹੋਟਲ ਤੋਂ 2 ਕੇਲੇ ਆਰਡਰ ਕੀਤੇ ਤਾਂ ਉਸ ਦੇ ਲਈ ਉਨ੍ਹਾਂ ਤੋਂ 442 ਰੁਪਏ ਚਾਰਜ ਕੀਤੇ ਗਏ ਸਨ। ਉਨ੍ਹਾਂ ਨੇ ਬਿੱਲ ਵੀ ਨਾਲ ਦਿਖਾਇਆ ਸੀ। ਇਸ ਬਿੱਲ 'ਚ ਉਨ੍ਹਾਂ ਨੂੰ 375 ਰੁਪਏ ਦੇ 2 ਕੇਲੇ ਲਾਏ ਗਏ ਸਨ ਅਤੇ ਬਾਕੀ CGST ਅਤੇ IGST ਮਿਲ ਕੇ ਇਹ ਕੁਲ 442 ਰੁਪਏ ਹੋਇਆ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼ੋਸ਼ਲ ਮੀਡੀਆ 'ਤੇ ਮੀਮਸ ਬਣਾਉਣ ਵਾਲਿਆਂ ਦੀ ਫੌਜ ਐਕਟਿਵ ਹੋ ਗਈ ਅਤੇ ਲੋਕਾਂ ਨੇ ਮਜ਼ੇ ਲੈਣੇ ਸ਼ੁਰੂ ਕਰ ਦਿੱਤੇ।


ਖਾਸ ਗੱਲ ਇਹ ਹੈ ਕਿ ਇਸ ਮੌਕੇ ਨੂੰ ਗਰਮ ਕਰਨ 'ਚ ਵੱਡੇ ਬ੍ਰਾਂਡ ਵੀ ਪਿੱਛੇ ਨਹੀਂ ਰਹੇ। ਪੱਛਮੀ ਰੇਲਵੇ ਨੇ ਟਵੀਟ ਕਰ ਵੱਡੇ ਹੀ ਕ੍ਰਿਏਟਿਵ ਅੰਦਾਜ਼ 'ਚ ਕਿਹਾ ਕਿ 442 ਰੁਪਏ 'ਚ ਚਿਤੌੜਗੜ੍ਹ ਦਾ ਪਲਾਨ ਬਣਾਇਆ ਜਾ ਸਕਦਾ ਹੈ।


Tags: Rahul Bose5 Star Hotel Rs 442 for 2 BananasBollywood Celebrity News in Punjabiਬਾਲੀਵੁੱਡ ਸਮਾਚਾਰ

About The Author

Khushdeep Jassi

Khushdeep Jassi is content editor at Punjab Kesari