ਮੋਹਾਲੀ(ਪਰਦੀਪ)- ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ (ਸਿੰਘਾ) ਸਮੇਤ ਜਗਪ੍ਰੀਤ ਸਿੰਘ ਜੱਗੀ ਦੇ ਖ਼ਿਲਾਫ਼ ਜਨਤਕ ਸਥਾਨ 'ਤੇ ਫਾਇਰਿੰਗ ਕਰਨ ਦੇ ਦੋਸ਼ ਅਧੀਨ ਸੋਹਾਣਾ ਥਾਣੇ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਗਾਇਕ ਸਿੰਘਾ ਅਤੇ ਜੱਗੀ ਇਕ ਕਾਰ 'ਚ ਸਵਾਰ ਸਨ ਅਤੇ ਇਸ ਦੌਰਾਨ ਜੱਗੀ ਕਾਰ ਚਲਾ ਰਿਹਾ ਸੀ ਜਦੋਂ ਕਿ ਗਾਇਕ ਸਿੰਘਾ ਨਾਲ ਵਾਲੀ ਸੀਟ 'ਤੇ ਬੈਠਾ ਸੀ। ਇਸ ਦੌਰਾਨ ਗਾਇਕ ਸਿੰਘਾ ਆਪਣੇ ਹਿੱਟ ਗਾਣੇ 'ਤੇ ਹੋਸ਼ ਗਵਾ ਬੈਠਾ ਤੇ ਕਾਰ ਦੀ ਖਿੜਕੀ ਚੋਂ ਪਿਸਟਲ ਬਾਹਰ ਕੱਢ ਕੇ ਫਾਇਰਿੰਗ ਕਰ ਦਿੱਤੀ।
ਇਹ ਵੀ ਪੜ੍ਹੋ- ਬੀਬੀ ਬਾਦਲ ਨੇ ਵੱਖ-ਵੱਖ ਪੀੜਤ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ
ਪੰਜਾਬੀ ਗਾਇਕ ਸਿੰਘਾ ਨੇ ਪੂਰੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ ਪਰ ਕੁਝ ਦੇਰ ਬਾਅਦ ਸਿੰਘਾ ਨੇ ਇਸ ਵੀਡੀਓ ਨੂੰ ਤੁਰੰਤ ਡਿਲੀਟ ਕਰ ਦਿੱਤਾ ਪਰ ਇਸ ਦੌਰਾਨ ਸਿੰਘਾ ਦੀ ਵੀਡੀਓ ਵਾਇਰਲ ਹੋ ਚੁੱਕੀ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮੋਹਾਲੀ ਵਿਚਲੇ ਥਾਣਾ ਸੋਹਾਣਾ ਦੀ ਪੁਲਸ ਨੇ ਧਾਰਾ- 294/ ਯੂ /ਐੱਸ, 336, 34 ਆਈ. ਪੀ. ਸੀ. 25/54/59 ਅਸਲਾ ਐਕਟ ਅਧੀਨ ਮਨਪ੍ਰੀਤ ਸਿੰਘ ਉਰਫ ਸਿੰਘਾ ਵਾਸੀ ਮਹਿਲਪੁਰ, ਹੁਸ਼ਿਆਰਪੁਰ ਅਤੇ ਜਗਪ੍ਰੀਤ ਸਿੰਘ-ਜੱਗੀ, ਵਾਸੀ ਪਿੰਡ ਅਮਰਗੜ੍ਹ ਸੰਗਰੂਰ ਦੇ ਖ਼ਿਲਾਫ਼ ਦਰਜ ਕਰਕੇ ਜਾਣਕਾਰੀ ਦਿੱਤੀ ਹੈ।