FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਤੋਂ ਬਾਅਦ ਅਫਸਾਨਾ ਖਾਨ ਦਾ ਵੱਡਾ ਬਿਆਨ

afsana khan s big statement after the viral video on social media
04 February, 2020 01:36:49 AM

ਸ੍ਰੀ ਮੁਕਤਸਰ ਸਾਹਿਬ (ਬਿਊਰੋ)- ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਦੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਸਕੂਲ ਦੇ ਬੱਚਿਆਂ ਨਾਲ ਗੀਤ ਗਾ ਰਹੀ ਹੈ। ਉਨ੍ਹਾਂ ਦੀ ਇਸ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਸੀ, ਜਿਸ ਤੋਂ ਬਾਅਦ ਅਫਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ ਵਿਚ ਉਸ ਨੇ ਕਿਹਾ ਕਿ ਅੱਜ ਉਹ ਜੋ ਵੀ ਹੈ ਉਹ ਆਪ ਸਭ ਦੇ ਪਿਆਰ ਸਦਕਾ ਅਤੇ ਆਪਣੇ ਪਰਿਵਾਰ ਦੀ ਸਪੋਰਟ ਤੇ ਹਮਾਇਤ ਨਾਲ ਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਕੰਟਰੋਵਰਸੀ ਚੱਲ ਰਹੀ ਹੈ ਸਕੂਲ ਅਤੇ ਉਨ੍ਹਾਂ 'ਤੇ।
ਬੱਚਿਆਂ ਦੀ ਡਿਮਾਂਡ 'ਤੇ ਗਾਇਆ ਗੀਤ : ਅਫਸਾਨਾ
ਦਰਅਸਲ ਉਹ ਆਪਣੇ ਪਿੰਡ ਦੇ ਸਕੂਲ ਗਈ ਤਾਂ ਉਥੇ ਉਨ੍ਹਾਂ ਨੂੰ ਬੱਚਿਆਂ ਨੇ ਘੇਰਾ ਪਾ ਲਿਆ ਤੇ ਗੀਤ 'ਧੱਕਾ' ਦੀ ਫਰਮਾਇਸ਼ ਕਰਨ ਲੱਗੇ। ਬੱਚੇ ਰੱਬ ਦਾ ਰੂਪ ਹੁੰਦੇ ਹਨ। ਉਹ ਇੰਨੇ ਸ਼ੋਅ ਕਰਦੀ ਹੈ, ਜਿੱਥੇ ਮੈਂ ਲੋਕਾਂ ਦੀ ਡਿਮਾਂਡ 'ਤੇ ਗੀਤ ਗਾ ਸਕਦੀ ਹਾਂ ਤਾਂ ਕੀ ਬੱਚਿਆਂ ਦੇ ਮੂੰਹ 'ਚੋਂ ਨਿਕਲਿਆ ਬੋਲ ਕਿਉਂ ਨਾ ਪੂਰਾ ਕਰਾਂ। ਮੇਰਾ ਗੀਤ ਧੱਕਾ ਇੰਨਾ ਹਿੱਟ ਹੋਇਆ ਤੇ ਬੱਚਿਆਂ ਨੇ ਮੈਨੂੰ ਉਸ ਦੀ ਡਿਮਾਂਡ ਕਰ ਦਿੱਤੀ। ਮੈਂ ਵੀ ਉਨ੍ਹਾਂ ਨੂੰ ਉਸ ਗੀਤ ਦੀਆਂ 2-4 ਲਾਈਨਾਂ ਸੁਣਾਈਆਂ, ਜਿਸ ਦੇ ਬੋਲ ਬੱਚਿਆਂ ਨੇ ਮੇਰੇ ਨਾਲ ਗਾਏ।

 

ਗਾਉਣਾ ਮੇਰਾ ਕੰਮ ਤੇ ਬੱਚਿਆਂ ਨੂੰ ਗਾਉਣ ਤੋਂ ਇਲਾਵਾ ਕੁਝ ਹੋਰ ਕਰਕੇ ਵਿਖਾ ਨਹੀਂ ਸਕਦੀ ਸੀ : ਅਫਸਾਨਾ
ਉਨ੍ਹਾਂ ਕਿਹਾ ਕਿ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਜੋ ਕਰਮ ਹੈ ਉਹੀ ਮੇਰਾ ਧਰਮ ਹੈ। ਗਾਉਣਾ ਮੇਰਾ ਕੰਮ ਹੈ ਤੇ ਮੈਂ ਗਾਉਣ ਤੋਂ ਇਲਾਵਾ ਉਨ੍ਹਾਂ ਨੂੰ ਹੋਰ ਕੁਝ ਕਰਕੇ ਵੀ ਨਹੀਂ ਵਿਖਾ ਸਕਦੀ ਸੀ। ਉਨ੍ਹਾਂ ਦੱਸਿਆ ਕਿ ਉਸੇ ਸਕੂਲ ਤੋਂ ਮੇਰਾ ਸੰਘਰਸ਼ ਸ਼ੁਰੂ ਹੋਇਆ ਤੇ ਜਿਥੋਂ ਮੈਂ ਸਿੱਖ ਕੇ ਅੱਜ ਇਸ ਮੁਕਾਮ 'ਤੇ ਪਹੁੰਚ ਚੁੱਕੀ ਹਾਂ। ਇਹੀ ਮੈਂ ਉਨ੍ਹਾਂ ਨੂੰ ਇਕ ਉਦਾਹਰਣ ਦਿੱਤੀ ਕਿ ਸਟੱਡੀ ਦੇ ਨਾਲ-ਨਾਲ ਮੈਂ ਗਾਇਕੀ ਵਿਚ ਵੀ ਕਾਫੀ ਸੰਘਰਸ਼ ਕੀਤਾ ਹੈ।
ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ
ਉਨ੍ਹਾਂ ਅੱਗੇ ਕਿਹਾ ਕਿ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੈਂ ਤੁਹਾਡੀ ਆਪਣੀ ਅਫਸਾਨਾ ਖਾਨ ਤੇ ਮੇਰੇ 'ਤੇ ਤੁਸੀਂ ਆਪਣਾ ਪਿਆਰ, ਬਲੈਸਿੰਗ ਹਮੇਸ਼ਾ ਬਣਾ ਕੇ ਰੱਖੋ। ਆਪਣੀ ਸਿਹਤ ਦਾ ਖਿਆਲ ਰੱਖੋ ਤੇ ਮੈਂ ਭਰੋਸਾ ਦਿੰਦੀ ਹਾਂ ਕਿ ਮੈਂ ਕਿਸੇ ਨੂੰ ਨਿਰਾਸ਼ ਨਹੀਂ ਕਰਾਂਗੀ।
ਦੱਸਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਇਕ ਸਕੂਲ 'ਚ ਬੱਚਿਆਂ ਦੀ ਸਭਾ ਦੌਰਾਨ ਗੀਤ ਗਾਉਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਫਸਾਨਾ ਖਿਲਾਫ ਚੰਡੀਗੜ੍ਹ ਦੇ ਇਕ ਵਿਅਕਤੀ ਨੇ ਮੁਕਤਸਰ ਦੇ SSP ਕੋਲ ਸ਼ਿਕਾਇਤ ਦਰਜ ਕਰਵਾਈ ਸੀ।

 


Tags: Asana Khansocial mediaviral videoਅਫਸਾਨਾ ਖਾਨਸੋਸ਼ਲ ਮੀਡੀਆਵਾਇਰਲ ਵੀਡੀਓ

About The Author

Sunny Mehra

Sunny Mehra is content editor at Punjab Kesari