ਜਲੰਧਰ (ਵੈੱਬ ਡੈਸਕ) - ਕੋਰੋਨਾ ਵਾਇਰਸ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ 21 ਦਿਨਾਂ ਦੀ ਦੇਸ਼ਬੰਦੀ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ 21 ਦਿਨ ਆਪਣੇ-ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਕਈ ਲੋਕ ਲਗਾਤਾਰ ਸੋਸ਼ਲ ਮੀਡੀਆ ਉੱਤੇ ਜਾਗਰੂਕਤਾ ਫੈਲਾਉਣ ਵਿਚ ਲਗੇ ਹਨ। ਫ਼ਿਲਮੀ ਸਿਤਾਰੇ ਵੀ ਇਸ ਦੌਰਾਨ ਵੱਧ ਚੜ੍ਹ ਕੇ ਅੱਗੇ ਆ ਰਹੇ ਹਨ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬਚਨ ਨੇ ਦੱਸਿਆ ਹੈ ਕਿ ਕਿਵੇਂ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਲੋਕਾਂ ਦਾ ਇਲਾਜ ਕਰਨ ਲਈ ਜੇਕਰ ਹਸਪਤਾਲਾਂ ਦੀ ਕਮੀ ਹੁੰਦੀ ਹੈ ਤਾਂ ਉਸ ਨੂੰ ਕਿਵੇਂ ਦੂਰ ਕੀਤਾ ਜਾ ਸਕੇ।
ਅਮਿਤਾਭ ਬਚਨ ਨੇ ਆਪਣੇ ਟਵਿਟਰ ਅਕਾਊਂਟ ਉੱਤੇ ਇਕ ਕੁਮੈਂਟ ਦਾ ਸਨੈਪ ਸ਼ਾਟ ਪੋਸਟ ਕੀਤਾ ਹੈ। ਇਕ ਕੁਮੈਂਟ ਉਨ੍ਹਾਂ ਦੀ ਕਿਸੇ ਇੰਸਟਾਗ੍ਰਾਮ ਪੋਸਟ ਉੱਤੇ ਆਇਆ ਸੀ। ਇਕ ਕੁਮੈਂਟ ਵਿਚ ਹਸਪਤਾਲਾਂ ਦੀ ਕਮੀ ਨੂੰ ਪੂਰਾ ਕਰਨ ਦਾ ਆਈਡੀਆ ਲਿਖਿਆ ਹੋਇਆ ਹੈ। ਇਸ ਨੂੰ ਪੋਸਟ ਕਰਦੇ ਹੋਏ ਬਿੱਗ ਬੀ ਨੇ ਲਿਖਿਆ- ਇਕ ਕੁਮੈਂਟ ਦੇ ਰੂਪ ਵਿਚ ਮੇਰੇ ਇੰਸਟਾ ਉੱਤੇ ਦਿੱਤਾ ਗਿਆ ਸਭ ਤੋਂ ਉਪਯੋਗੀ ਵਿਚਾਰ।
ਕੀ ਹੈ ਇਸ ਕੁਮੈਂਟ ਵਿਚ ?
ਇਸ ਕੁਮੈਂਟ ਵਿਚ ਲਿਖਿਆ ਹੈ - ਇਕ ਆਈਡੀਆ ਜੋ ਸਾਰੇ ਸਰਕਾਰੀ ਪ੍ਰਸ਼ਾਸ਼ਨ ਨੂੰ ਭੇਜਿਆ ਜਾ ਸਕਦਾ ਹੈ। ਦੇਸ਼ਬੰਦੀ ਦੇ ਚਲਦਿਆ ਇਸ ਸਮੇਂ ਸਾਰੀਆਂ ਰੇਲ ਸਰਵਿਸ ਖੜ੍ਹੀਆਂ ਹੋਈਆਂ ਹਨ। ਰੇਲ ਦੀਆਂ ਬੋਗੀਆਂ ਵੀ ਉਥੇ ਹੈ ਖੜ੍ਹੀਆਂ ਹਨ। ਹਰ ਬੋਗੀ (ਡਿੱਬੇ) ਵਿਚ 20 ਕਮਰੇ ਹਨ, ਜਿਹਨਾਂ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। 3000 ਰੇਲਾਂ ਦੇ ਹਿਸਾਬ ਨਾਲ 60 ਹਾਜ਼ਰ ਕਮਰਿਆਂ ਵਿਚ ਲੋਕਾਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਜਾ ਸਕਦਾ ਹੈ। ਹਸਪਤਾਲ ਨਾ ਹੋਣ ਤੋਂ ਇਹ ਬਿਹਤਰ ਹੈ।
ਦੱਸਣਯੋਗ ਹੈ ਕਿ ਅਮਿਤਾਭ ਬਚਨ ਨੇ ਹਾਲ ਹੀ ਵਿਚ ਕਲਿੱਕ ਕੀਤੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਦੀ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ- ਜਿਮ ਕਰਦੇ ਰਹੋ...ਆਪਣਾ ਰੇਸਿਸਟੈਂਟ ਵਧਾਓ, ਫਾਈਟ ਫਾਈਟ ਫਾਈਟ। ਇਸ ਤਸਵੀਰ ਵਿਚ ਅਮਿਤਾਭ ਜਿਮ ਦੀ ਆਊਟਫਿੱਟ ਵਿਚ ਨਜ਼ਰ ਆ ਰਹੇ ਹਨ।