FacebookTwitterg+Mail

Video : ਬੱਬੂ ਮਾਨ ਨੇ ਲਿਆ ਸੁਖਪਾਲ ਖਹਿਰਾ ਦਾ ਪੱਖ, ਭਗਵੰਤ ਮਾਨ ਨੂੰ ਵਿਖਾਇਆ ਸ਼ੀਸ਼ਾ

babbu maan
27 August, 2018 06:23:35 PM

ਜਲੰਧਰ (ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਵੀ ਆਮ ਆਦਮੀ ਪਾਰਟੀ ਦੀ ਜੰਗ 'ਚ ਸ਼ਾਮਲ ਹੋ ਗਏ ਹਨ। ਇਹ ਅਸੀਂ ਨਹੀਂ ਬਲਕਿ ਇਹ ਖੁਦ ਬੱਬੂ ਮਾਨ ਦੱਸ ਰਹੇ ਹਨ। ਹਾਲ ਹੀ 'ਚ ਬੱਬੂ ਮਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਬੱਬੂ ਮਾਨ ਦੇ ਇਕ ਪ੍ਰਸ਼ੰਸਕ ਨੇ ਇਹ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਦਰਅਸਲ ਸੰਗਰੂਰ ਤੋਂ ਐੱਮ. ਪੀ. ਭਗਵੰਤ ਮਾਨ ਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਜੰਗ 'ਚ ਬੱਬੂ ਮਾਨ ਨੇ ਭਗਵੰਤ ਮਾਨ ਦਾ ਨਹੀਂ, ਸਗੋਂ ਸੁਖਪਾਲ ਖਹਿਰਾ ਦਾ ਸਾਥ ਦਿੱਤਾ ਹੈ। ਅਮਰੀਕਾ 'ਚ ਆਪਣੇ ਇਕ ਸ਼ੋਅ ਦੌਰਾਨ ਬੱਬੂ ਮਾਨ ਨੇ ਭਗਵੰਤ ਮਾਨ ਦੀ ਤਿੱਖੀ ਆਲੋਚਨਾ ਕੀਤੀ।

ਬੱਬੂ ਮਾਨ ਨੇ ਕਿਹਾ, ''ਮਾਲਵੇ ਵਾਲਿਆ ਤੂੰ ਮਨ ਜਾਂ ਨਾ ਮਨ ਤੂੰ ਹਾਰ ਗਿਆ, ਦੋਆਬੇ ਵਾਲਾ ਸੱਚਿਓ ਬਾਜ਼ੀ ਮਾਰ ਗਿਆ, ਘੁੱਗੀ ਆ ਗਿਆ ਤੂੰ ਵੀ ਆਜਾ ਤੇਰਾ ਕੰਮ ਨਹੀਂ, ਦਿੱਲੀ ਦੇ ਨਾਲ ਟੱਕਰ ਲੈ ਲਵੇ ਇੰਨਾ ਦਮ ਨਹੀਂ।'' ਦੱਸ ਦੇਈਏ ਕਿ ਭਗਵੰਤ ਮਾਨ ਨੂੰ ਹੁਣ ਤੱਕ ਬੱਬੂ ਮਾਨ ਦੇ ਨੇੜੇ ਸਮਝਿਆ ਜਾਂਦਾ ਰਿਹਾ ਹੈ। ਲਹਿਰਾਗਾਗਾ (ਸੰਗਰੂਰ) 'ਚ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੱਬੂ ਮਾਨ ਨੇ ਭਗਵੰਤ ਮਾਨ ਲਈ ਚੋਣ ਪ੍ਰਚਾਰ ਕੀਤਾ ਸੀ। ਉਸ ਸਮੇਂ ਕਾਂਗਰਸ ਆਗੂ ਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨਾਲ ਸਿੱਧੀ ਟੱਕਰ ਸੀ। ਬੱਬੂ ਮਾਨ 2014 'ਚ ਵੀ ਭਗਵੰਤ ਮਾਨ ਨਾਲ ਸਨ ਪਰ 2016 'ਚ ਇਨ੍ਹਾਂ ਦੋਹਾਂ ਵਿਚਕਾਰ ਕੁਝ ਮੱਤਭੇਦ ਪੈਦਾ ਹੋ ਗਏ ਸਨ। ਉਂਝ ਬੱਬੂ ਮਾਨ ਦੀ ਇਸ ਵੀਡੀਓ ਨਾਲ ਸੁਖਪਾਲ ਖਹਿਰਾ ਨੂੰ ਕਾਫੀ ਫਾਇਦਾ ਹੋ ਸਕਦਾ ਹੈ।


Tags: Babbu MaanVideoAam Aadmi PartyBhagwant MannSukhpal Singh Khaira

Edited By

Chanda Verma

Chanda Verma is News Editor at Jagbani.