FacebookTwitterg+Mail

ਰੈਪਰ ਬੋਹੇਮੀਆ ਘਿਰੇ ਕਾਨੂੰਨੀ ਵਿਵਾਦ 'ਚ, 'ਆਜਾ ਨੀਂ ਆਜਾ' ਗੀਤ ਕਰਕੇ ਪਈ ਮੁਸੀਬਤ

bohemia aaja ni aaja
27 June, 2018 07:05:24 PM

ਜਲੰਧਰ/ਗੋਰਾਇਆ (ਮੁਨੀਸ਼)— ਪੰਜਾਬੀ ਗਾਇਕ ਤੇ ਰੈਪਰ ਬੋਹੇਮੀਆ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਹਾਲ ਹੀ 'ਚ ਉਨ੍ਹਾਂ ਦੇ ਨਵੇਂ ਗੀਤ 'ਆਜਾ ਨੀਂ ਆਜਾ' ਦਾ ਟੀਜ਼ਰ ਰਿਲੀਜ਼ ਹੋਇਆ, ਜਿਸ ਦੇ ਖਿਲਾਫ ਫਿਲੌਰ ਦੀ ਅਦਾਲਤ 'ਚ ਸ਼ਿਕਾਇਤ ਦਰਜ ਹੋਈ। ਅਸਲ 'ਚ 'ਆਜਾ ਨੀਂ ਆਜਾ' ਗੀਤ ਪੰਜਾਬੀ ਗਾਇਕ ਅਮਰ ਅਰਸ਼ੀ ਵਲੋਂ ਗਾਇਆ ਗਿਆ ਹੈ, ਜਿਸ ਦੇ ਅਧਿਕਾਰ ਨੋਇਡਾ ਦੀ ਕੰਪਨੀ ਐੱਸ. ਪੀ. ਐੱਫ. ਦੇ ਡਾਇਰੈਕਟਰ ਇੰਦਰਜੀਤ ਕੌਸ਼ਲ ਨੇ ਖਰੀਦੇ ਹੋਏ ਸਨ।
ਹਾਲਾਂਕਿ ਬੋਹੇਮੀਆ, ਡੀ. ਜੇ. ਸ਼ੈਡੋਅ ਤੇ ਟਾਈਮਜ਼ ਮਿਊਜ਼ਿਕ ਕੰਪਨੀ ਵਲੋਂ ਇੰਦਰਜੀਤ ਕੌਸ਼ਲ ਨਾਲ ਇਸ ਗੀਤ ਨੂੰ ਰਿਲੀਜ਼ ਕਰਨ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ ਨਾ ਹੀ ਐੱਸ. ਪੀ. ਐੱਫ. ਕੰਪਨੀ ਕੋਲੋਂ ਇਹ ਗੀਤ ਖਰੀਦਿਆ ਗਿਆ ਹੈ। ਹੁਣ ਇੰਦਰਜੀਤ ਕੌਸ਼ਲ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਇੰਦਰਜੀਤ ਕੌਸ਼ਲ ਦੇ ਵਕੀਲ ਗੌਰਵ ਕੌਸ਼ਲ ਨੇ ਦੱਸਿਆ ਕਿ ਸਿਵਲ ਕੋਰਟ ਫਿਲੌਰ 'ਚ ਮਾਣਯੋਗ ਜੱਜ ਰਵੀਪਾਲ ਸਿੰਘ ਦੀ ਅਦਾਲਤ 'ਚ ਕੇਸ ਦਰਜ ਕਰਵਾਇਆ ਗਿਆ, ਜਿਨ੍ਹਾਂ ਨੇ ਅੱਜ ਹੀ ਗੀਤ 'ਤੇ ਰੋਕ ਲਗਾਉਣ ਦਾ ਹੁਕਮ ਦੇ ਦਿੱਤਾ। 'ਆਜਾ ਨੀਂ ਆਜਾ' ਗੀਤ ਕੱਲ ਯਾਨੀ ਕਿ 28 ਜੂਨ ਨੂੰ ਰਿਲੀਜ਼ ਹੋਣਾ ਸੀ, ਜਿਹੜਾ ਹੁਣ ਰਿਲੀਜ਼ ਨਹੀਂ ਕੀਤਾ ਜਾ ਸਕਦਾ। ਮਾਮਲੇ ਦੀ ਅਗਲੀ ਸੁਣਵਾਈ ਦੀ ਤਰੀਕ 5 ਜੁਲਾਈ, 2018 ਰੱਖੀ ਗਈ ਹੈ।


Tags: Bohemia Aaja Ni Aaja Amar Arshi Legal Notice Punjabi Singer

Edited By

Rahul Singh

Rahul Singh is News Editor at Jagbani.