FacebookTwitterg+Mail

ਕੈਲੀਫੋਰਨੀਆ 'ਚ ਨੇ ਗਾਇਕ ਮੀਕਾ ਸਿੰਘ, ਜਗ ਬਾਣੀ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤਾ ਇਹ ਸੰਦੇਸ਼ Video

bollywood singer mika singh will do the show in california
02 September, 2017 02:33:02 AM

ਨਿਊਯਾਰਕ/ਜਲੰਧਰ (ਜਸਪ੍ਰੀਤ ਸਿੰਘ)— ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਦੇ ਪ੍ਰਸਿੱਧ ਗਾਇਕ ਮੀਕਾ ਸਿੰਘ ਨੇ ਨਿਊਯਾਰਕ 'ਚ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਕੀਤੀ । ਉਨ੍ਹਾਂ ਦੱਸਿਆ ਕਿ ਉਹ ਜਗ ਬਾਣੀ ਨਾਲ ਗੱਲਬਾਤ ਕਰਕੇ ਬੜਾ ਮਾਣ ਮਹਿਸੂਸ ਕਰ ਰਹੇ ਹਨ। ਮੀਕਾ ਨੇ ਦੱਸਿਆ ਕਿ ਉਹ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਪੰਜਾਬੀ ਸ਼ੋਅ ਕਰਨ ਲਈ ਪਹੁੰਚੇ ਹਨ। ਉਨ੍ਹਾਂ ਨੇ ਦੱਸਿਆ ਕਿ 3 ਸਤੰਬਰ ਨੂੰ ਉਹ ਕੈਲੀਫੋਰਨੀਆ 'ਚ ਆਗਾ ਖਾਨ ਫਾਊਂਡੇਸ਼ਨ ਦੇ ਨਾਮ 'ਤੇ ਸ਼ੋਅ ਕਰ ਰਹੇ ਹਨ, ਜਿਸ 'ਚ ਉਨ੍ਹਾਂ ਨੇ ਦਰਸ਼ਕਾਂ ਨੂੰ ਹੁਮ ਹੁਮਾ ਕੇ ਪਹੁੰਚਣ ਲਈ ਸੱਦਾ ਦਿੱਤਾ।
ਦਰਸ਼ਕਾਂ ਨੂੰ ਦੱਸ ਦਈਏ ਕਿ ਮੀਕਾ ਸਿੰਘ ਬਾਲੀਵੁੱਡ 'ਚ ਪੰਜਾਬ ਤੇ ਪੰਜਾਬੀਅਤ ਦਾ ਸਿੱਕਾ ਜਮਾਉਣ ਵਾਲੇ ਬਹੁਤ ਹੀ ਕਾਮਯਾਬ ਗਾਇਕ ਹਨ, ਜਿਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਕਈ ਇਨਾਮ ਹਾਸਲ ਕੀਤੇ ਹਨ।


Tags: ਕੈਲੀਫੋਰਨੀਆ ਮੀਕਾ ਸਿੰਘ ਬਾਲੀਵੁੱਡ California Mika Singh Bollywood