FacebookTwitterg+Mail

ਰੋਪੜ ਪਹੁੰਚੇ ਅਮਿਤਾਭ ਬੱਚਨ, ਇਕ ਝਲਕ ਪਾਉਣ ਨੂੰ ਬੇਤਾਬ ਦਿਸੇ ਫੈਨਜ਼ (ਵੀਡੀਓ)

27 November, 2019 03:53:17 PM

ਰੋਪੜ (ਵਿਜੈ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਅੱਜ ਸਵੇਰੇ ਪੰਜਾਬ ਪਹੁੰਚੇ। ਪੰਜਾਬ ਪਹੁੰਚੇ ਉਨ੍ਹਾਂ ਨੂੰ ਰੋਪੜ ਵਿਖੇ ਹੈਰੀਟੇਜ ਹਵੇਲੀ ਦੇ ਬਹਾਰ ਸਪਾਟ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਵੱਡੀ ਗਿਣਤੀ 'ਚ ਉਨ੍ਹਾਂ ਦੇ ਫੈਨਜ਼ ਦੇਖਣ ਪਹੁੰਚੇ ਸਨ। ਕੜੀ ਸਰੁੱਖਿਆ ਹੋਣ ਦੇ ਕਾਰਨ ਕਿਸੇ ਨੂੰ ਵੀ ਅਮਿਤਾਭ ਬੱਚਨ ਦੇ ਨੇੜੇ ਨਹੀਂ ਪਹੁੰਚਣ ਦਿੱਤਾ ਪਰ ਬਿੱਗ ਬੀ ਆਪਣੇ ਫੈਨਜ਼ ਨੂੰ ਹੱਥ ਹਿਲਾ ਲੈ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਨਜ਼ਰ ਆਏ। ਦੱਸ ਦਈਏ ਅਮਿਤਾਭ ਬੱਚਨ ਮਨਾਲੀ ਜਾ ਰਹੇ ਸਨ, ਜਿਸ ਦੇ ਚੱਲਦਿਆਂ ਉਹ ਰਸਤੇ 'ਚ ਰੋਪੜ ਸ਼ਹਿਰ 'ਚ ਰੁੱਕੇ ਸਨ। ਰੋਪੜ 'ਚ ਉਨ੍ਹਾਂ ਨੇ ਬ੍ਰੇਕ ਫਾਸਟ ਵੀ ਕੀਤਾ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।

ਦੱਸ ਦਈਏ ਕਿ ਸਿਹਤ ਨੂੰ ਲੈ ਕੇ ਮਿਲੀ ਸਖਤ ਚੇਤਾਵਨੀ ਦੇ ਬਾਵਜੂਦ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣਾ ਕੰਮ ਜਾਰੀ ਰੱਖਿਆ ਹੋਇਆ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਘੱਟੋ-ਘੱਟ ਇਕ ਮਹੀਨੇ ਤੱਕ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਪਰ ਖਬਰਾਂ ਦੀ ਮੰਨੀਏ ਤਾਂ ਉਹ ਆਪਣੀ ਅਪਕਮਿੰਗ ਫਿਲਮ 'ਚੇਹਰੇ' ਦੀ ਸ਼ੂਟਿੰਗ ਲਈ ਪੋਲੈਂਡ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ। ਵੱਡੀ ਗੱਲ ਇਹ ਹੈ ਕਿ ਉਥੇ ਫਿਲਮ ਦੀ ਇਕ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਹੋਣੀ ਹੈ। ਕਈ ਮੈਡੀਕਲ ਚੇਤਾਵਨੀਆਂ ਦੇ ਬਾਵਜੂਦ ਬੱਚਨ ਸਾਹਿਬ ਐਕਸ਼ਨ ਸੀਨ ਕਰਨ ਜਾ ਰਹੇ ਹਨ।

ਦਰਅਸਲ, ਉਨ੍ਹਾਂ ਨੇ ਇਸ ਲਈ ਕਮਿਟਮੈਂਟ ਕੀਤਾ ਸੀ। ਪੋਲੈਂਡ ਸ਼ੈਡਿਊਲ ਬਿੱਗ ਬੀ ਦੀ ਸਿਹਤ ਖਰਾਬ ਹੋਣ ਤੋਂ ਪਹਿਲਾਂ ਹੀ ਤੈਅ ਹੋ ਚੁੱਕਾ ਸੀ। ਇਸ ਲਈ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਕਾਰਨ ਪ੍ਰੋਡਿਊਸਰ ਆਨੰਦ ਪੰਡਿਤ ਨੂੰ ਘਾਟਾ ਉਠਾਉਣਾ ਪਵੇ। ਇਹ ਸ਼ੈਡਿਊਲ 'ਚੇਹਰੇ' ਦੀ ਸ਼ੂਟਿੰਗ ਪੂਰੇ ਹੋਣ ਦਾ ਸੰਕੇਤ ਹੈ। ਇਸ ਤੋਂ ਬਾਅਦ ਬਿੱਗ ਬੀ ਡਾਕਟਰਾਂ ਦੇ ਸੁਝਾਅ ਦੇ ਤਹਿਤ ਕੰਮ ਤੋਂ ਬਰੇਕ ਲੈਣਗੇ।''


Tags: Amitabh BachchanMohaliPunjabRoparHeritage Haveli

About The Author

sunita

sunita is content editor at Punjab Kesari