FacebookTwitterg+Mail

ਕੈਨੇਡਾ ਭੇਜੀ ਪਤਨੀ ਨੇ ਦਿੱਤਾ ਧੋਖਾ, ਨੌਜਵਾਨ ਨੇ ਕੀਤੀ ਖੁਦਕੁਸ਼ੀ

canada wife suicide
12 January, 2018 02:27:38 PM

ਮੋਗਾ (ਪਵਨ ਗਰੋਵਰ, ਆਜ਼ਾਦ, ਗੋਪੀ ਰਾਊਕੇ) : ਥਾਣਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਹਰੀਏ ਵਾਲਾ ਦੇ 26 ਸਾਲਾ ਨੌਜਵਾਨ ਨੇ ਬੀਤੀ ਰਾਤ ਘਰ ਵਿਚ ਹੀ ਆਪਣੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਸੁਖਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਹਰੀਏ ਵਾਲਾ ਦਾ ਵਿਆਹ ਗੁਰਮੀਤ ਕੌਰ ਵਾਸੀ ਸੀਲੋ ਪਿੰਡ ਸਾਹਨੇਵਾਲ ਨਾਲ ਹੋਇਆ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਸੁਖਦੀਪ ਨੇ ਆਪਣੀ ਪਤਨੀ ਗੁਰਮੀਤ ਕੌਰ ਨੂੰ ਵਿਆਹ ਤੋਂ ਬਾਅਦ ਆਈਲੈਟਸ ਕਰਵਾ ਕੇ 15 ਲੱਖ ਰੁਪਏ ਖਰਚ ਕੇ ਕੈਨੇਡਾ ਭੇਜਿਆ ਪਰ ਕੈਨੇਡਾ ਜਾਣ ਤੋਂ ਬਾਅਦ ਗੁਰਮੀਤ ਨੇ ਉਸ ਨੂੰ ਕੈਨੇਡਾ ਨਹੀਂ ਬੁਲਾਇਆ ਅਤੇ ਹੁਣ ਉਸ ਨੇ ਸੁਖਦੀਪ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦੇ ਬੀਤੀ ਰਾਤ ਸੁਖਦੀਪ ਨੇ ਘਰ ਵਿਚ ਹੀ ਆਪਣੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਨੱਥੂਵਾਲਾ ਪੁਲਸ ਚੌਂਕੀ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਦੇਵ ਸਿੰਘ ਦਾ ਭਰਾ ਨਵਦੀਪ ਸਿੰਘ ਪਰਿਵਾਰ ਸਮੇਤ ਕੈਨੇਡਾ ਰਹਿੰਦਾ ਹੈ। ਨਵਦੀਪ ਨੇ ਢਾਈ ਸਾਲ ਪਹਿਲਾਂ ਆਪਣੀ ਸਾਲੀ ਨਾਲ ਆਪਣੇ ਭਰਾ ਦਾ ਰਿਸ਼ਤਾ ਕਰਵਾਇਆ ਸੀ। ਵਿਆਹ ਤੋਂ ਬਾਅਦ ਸੁਖਦੀਪ ਨੇ ਗੁਰਮੀਤ ਕੌਰ ਨੂੰ ਆਈਲੈਟਸ ਕਰਵਾਈ ਅਤੇ 15 ਲੱਖ ਰੁਪਏ ਲਗਾ ਕੇ ਕੈਨੇਡਾ ਭੇਜ ਦਿੱਤਾ ਪਰ ਹੁਣ ਗੁਰਮੀਤ ਕੌਰ ਮ੍ਰਿਤਕ ਸੁਖਦੀਪ ਸਿੰਘ ਨੂੰ ਕੈਨੇਡਾ ਨਹੀਂ ਬੁਲਾ ਰਹੀ ਸੀ। ਹੁਣ ਉਸ ਨੇ ਸੁਖਦੀਪ ਦਾ ਫੋਨ ਚੁੱਕਣਾ ਵੀ ਕਰ ਦਿਤਾ ਸੀ। ਜਿਸ ਕਰਕੇ ਸੁਖਦੀਪ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ।
ਪੁਲਸ ਮੁਤਾਬਕ ਮ੍ਰਿਤਕ ਸੁਖਦੀਪ ਸਿੰਘ ਦਾ ਸਾਂਢੂ ਅਤੇ ਉਸ ਦੀ ਪਤਨੀ ਵੀ ਉਸ ਦੇ ਕੈਨੇਡਾ ਜਾਣ ਵਿਚ ਅੜਿੱਕਾ ਲਗਾ ਰਹੇ ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ, ਸਾਂਢੂ ਮਨਵੀਰ ਸਿੰਘ, ਉਸ ਦੀ ਪਤਨੀ ਹਰਪਿੰਦਰ ਕੌਰ ਦੋਵੇਂ ਨਿਵਾਸੀ ਪਿੰਡ ਦੁਨੇਕੇ ਇਕ ਹੋਰ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Tags: ਕੈਨੇਡਾ ਪਤਨੀ ਖੁਦਕੁਸ਼ੀ Canada Wife Suicide

Edited By

Gurminder Singh

Gurminder Singh is News Editor at Jagbani.