FacebookTwitterg+Mail

ਕਾਨੂੰਨੀ ਸ਼ਿਕੰਜੇ 'ਚ ਫਸੀਆਂ ਫਰਾਹ, ਰਵੀਨਾ ਟੰਡਨ ਤੇ ਭਾਰਤੀ ਸਿੰਘ, ਧਾਰਾ 295 ਏ ਤਹਿਤ ਮਾਮਲਾ ਦਰਜ

case registered against raveena tandon farah khan and bharti singh
26 December, 2019 08:49:55 AM

ਅਜਨਾਲਾ (ਬਾਠ) - ਫਿਲਮ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਫਿਲਮ ਨਿਰਮਾਤਾ ਫਰਾਹ ਖਾਨ ਖਿਲਾਫ ਪੰਜਾਬ 'ਚ ਕੇਸ ਦਰਜ ਕੀਤਾ ਗਿਆ ਹੈ। ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ 'ਚ ਅੰਮ੍ਰਿਤਸਰ ਦੇ ਪਿੰਡ ਅਜਨਾਲਾ ਪੁਲਸ ਨੇ ਬੁੱਧਵਾਰ ਰਾਤ ਨੂੰ ਇਨ੍ਹਾਂ ਸਿਤਾਰਿਆਂ 'ਤੇ ਮਾਮਲਾ ਦਰਜ ਕੀਤਾ। ਇਸਾਈ ਭਾਈਚਾਰੇ ਵੱਲੋਂ ਪ੍ਰਭੂ ਈਸਾ ਮਸੀਹ ਦੀ ਯਾਦ 'ਚ ਉਚਾਰੇ ਜਾਂਦੇ ਪਵਿੱਤਰ ਧਾਰਮਿਕ ਨਾਅਰੇ ਹੈਲੇਲੁਈਆ ਸ਼ਬਦ ਨੂੰ ਗਲਤ ਤਰੀਕੇ ਨਾਲ ਪੁਕਾਰਿਆ।

ਫਰਾਹ ਖਾਨ, ਭਾਰਤੀ ਸਿੰਘ, ਫਿਲਮੀ ਅਦਾਕਾਰਾ ਰਵੀਨਾ ਟੰਡਨ ਦੁਆਰਾ ਵਿਅੰਗ ਮਈ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕੀਤੇ ਜਾਣ ਅਤੇ ਉਕਤ ਸ਼ਬਦ ਪ੍ਰਤੀ ਅਸ਼ਲੀਲ ਭਾਸ਼ਾ ਵਰਤੇ ਜਾਣ ਕਾਰਨ ਇਹ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਅਜਨਾਲਾ 'ਚ ਇਸਾਈ ਆਗੂ ਸੋਨੂੰ ਜਾਫਰ ਦੁਆਰਾ ਦਿੱਤੀ ਦਰਖਾਸਤ 'ਤੇ ਕਾਰਵਾਈ ਕਰਦਿਆਂ ਥਾਣਾ ਅਜਨਾਲਾ 'ਚ ਫਰਹਾ ਖਾਨ, ਭਾਰਤੀ ਸਿੰਘ ਤੇ ਫਿਲਮੀ ਐਕਟਰ ਰਵੀਨਾ ਟੰਡਨ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਕਾਰਨ ਧਾਰਾ 295-ਏ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਇਸ ਸਬੰਧੀ ਪੁਸ਼ਟੀ ਥਾਣਾ ਅਜਨਾਲਾ ਦੇ ਨਵ ਨਿਯੂਤਕ ਐੱਸ. ਐੱਚ. ਓ ਇੰਸਪੈਕਟਰ ਸ੍ਰ ਕਮਲਮੀਤ ਸਿੰਘ ਰੰਧਾਵਾ ਨੇ ਕੀਤੀ।

ਦੱਸਣਯੋਗ ਹੈ ਕਿ ਫਹਾਰ ਖਾਨ ਦੇ ਇਕ ਸ਼ੋਅ 'ਚ ਭਾਰਤੀ ਸਿੰਘ ਤੇ ਰਵੀਨਾ ਟੰਡਨ ਨੂੰ ਇਕ ਅੰਗਰੇਜ਼ੀ ਅੱਖਰ ਦੇ ਸਪੈਲਿੰਗ ਲਿਖਣ ਲਈ ਕਿਹਾ ਗਿਆ ਸੀ। ਇਹ ਸ਼ਬਦ ਪਵਿੱਤਰ ਗ੍ਰੰਥ ਤੋਂ ਲਿਆ ਗਿਆ ਸੀ। ਭਾਰਤੀ ਇਸ ਦਾ ਮਤਲਬ ਨਹੀਂ ਜਾਣਦੀ ਸੀ। ਉਸ ਨੇ ਆਪਣੇ ਵਲੋਂ ਇਸ ਦਾ ਮਤਲਬ ਦੱਸਦੇ ਹੋਏ ਇਸ ਦਾ ਮਜ਼ਾਕ ਉਡਾਇਆ। ਰਵੀਨਾ ਤੇ ਫਰਾਹ ਵੀ ਉਸ ਦੇ ਨਾਲ ਇਸ ਮਜ਼ਾਕ 'ਚ ਸ਼ਾਮਲ ਹੋ ਗਈਆਂ ਤੇ ਉਸ ਨੂੰ ਮਜ਼ਾਕ ਉਡਾਉਣ ਤੋਂ ਨਹੀਂ ਰੋਕਿਆ।


Tags: Raveena TandonFarah KhanBharti SinghCase RegisteredBollywood Celebrity

About The Author

sunita

sunita is content editor at Punjab Kesari