ਜਲੰਧਰ (ਵੈੱਬ ਡੈਸਕ) - ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤੜਥੱਲੀ ਮਚਾਈ ਹੋਈ ਹੈ। ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਹਜ਼ਾਰਾਂ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਇਹ ਸਿਲਸਿਲਾ ਰੁਕਣ ਦੀ ਜਗ੍ਹਾ ਵਧਦਾ ਹੀ ਜਾ ਰਿਹਾ ਹੈ। ਹਿੰਦੁਸਤਾਨ ਵਿਚ ਵੀ ਤੇਜੀ ਨਾਲ ਆਂਕੜੇ ਵੱਧ ਰਹੇ ਹਨ। 21 ਦਿਨ ਦੇ ਲੌਕਡਾਊਨ ਨੇ ਲੋਕਾਂ ਨੂੰ ਘਰ ਵਿਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਲੌਕਡਾਊਨ ਵਿਚ ਡਿਪ੍ਰੈਸ਼ਨ ਤੋਂ ਬਚਣ ਲਈ ਅਦਾਕਾਰ ਰਿਸ਼ੀ ਕਪੂਰ ਨੇ ਅਨੋਖਾ ਆਇਡੀਆ ਦਿੱਤਾ ਹੈ।
ਲੌਕਡਾਊਨ ਵਿਚ ਸ਼ਰਾਬ ਦੇ ਠੇਕੇ ਖੁੱਲਣ : ਰਿਸ਼ੀ ਕਪੂਰ
ਰਿਸ਼ੀ ਕਪੂਰ ਮੁਤਾਬਿਕ ਇਸ ਸਮੇ ਸੂਬਾ ਸਰਕਾਰਾਂ ਨੂੰ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਖੋਲ੍ਹ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ- ਸਰਕਾਰ ਨੂੰ ਸ਼ਾਮ ਦੇ ਸਮੇਂ ਸਾਰੇ ਸ਼ਰਾਬ ਦੇ ਠੇਕੇ ਖੋਲ੍ਹ ਦੇਣੇ ਚਾਹੀਦੇ ਹਨ। ਮੈਨੂੰ ਗ਼ਲਤ ਨਾ ਸਮਝੋ ਪਰ ਇਨਸਾਨ ਘਰ ਵਿਚ ਬੈਠ ਕੇ ਡਿਪ੍ਰੈਸ਼ਨ ਵਿਚ ਜੀਊਣ ਨੂੰ ਮਜ਼ਬੂਰ ਹਨ। ਡਾਕਟਰ, ਪੁਲਸ ਵਾਲਿਆਂ ਨੂੰ ਵੀ ਤਣਾਅ ਤੋਂ ਮੁਕਤ ਹੋਣਾ ਚਾਹੀਦਾ ਹੈ। ਉਂਝ ਵੀ ਬਲੈਕ ਵਿਚ ਵੀ ਤਾ ਵੇਚੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਰਿਸ਼ੀ ਕਪੂਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੇਂ ਸ਼ਰਾਬ ਨੂੰ ਲੀਗਲਲਾਇਨ ਕਰ ਦੇਣ। ਉਨ੍ਹਾਂ ਮੁਤਾਬਿਕ ਸੂਬਾ ਸਰਕਾਰ ਨੂੰ ਉਂਝ ਵੀ ਹਾਲੇ ਐਕਸਾਈਜ਼ ਤੋਂ ਮਿਲ ਰਹੇ ਪੈਸਿਆਂ ਦੀ ਬਹੁਤ ਲੋੜ ਹੈ। ਹੁਣ ਰਿਸ਼ੀ ਕਪੂਰ ਦੀ ਇਹ ਅਪੀਲ ਸਰਕਾਰ ਉੱਤੇ ਅਸਰ ਪਾਉਂਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕੁਝ ਲੋਕਾਂ ਨੇ ਰਿਸ਼ੀ ਕਪੂਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ।