ਚੰਡੀਗੜ੍ਹ— ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਪਤਨੀ ਹਰਜੀਤ ਕੌਰ ਤੇ ਗੋਦ ਲਈ ਧੀ ਹਨੀਪ੍ਰੀਤ ਇੰਸਾ 'ਚ ਕੀ ਸੰਬੰਧ ਚੰਗੇ ਨਹੀਂ ਸਨ? ਇਸ ਗੱਲ ਦੇ ਅੰਦਾਜ਼ੇ ਲਾਉਣੇ ਸ਼ੁਰੂ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ 'ਚ ਭਾਰੀ ਮਤਭੇਦ ਹੋਣ ਦੇ ਚਰਚੇ ਪਹਿਲਾ ਵੀ ਆਉਂਦੇ ਸਨ ਪਰ ਹਾਲ ਹੀ 'ਚ ਘਟਨਾਕ੍ਰਮ ਨੇ ਇਸ ਚਰਚਾ ਨੂੰ ਹੋਰ ਵੀ ਹਵਾ ਦੇ ਦਿੱਤੀ ਹੈ। 1 ਸਤੰਬਰ 2017 ਨੂੰ ਕਰਨਾਲ ਬ੍ਰੇਕਿੰਗ ਨਿਊਜ਼ ਨਾਮਕ ਯੂਟਿਊਬ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤਾ ਗਿਆ।
1 ਮਿੰਟ 24 ਸੈਕਿੰਡ ਦੇ ਇਸ ਵੀਡੀਓ ਨੂੰ ਸਿਰਸਾ ਦੇ ਇਕ ਸਮਾਰੋਹ ਦਾ ਦੱਸਿਆ ਜਾ ਰਿਹਾ ਹੈ, ਜਿਸ 'ਚ ਗੁਰਮੀਤ ਰਿਬਨ ਕੱਟਦਾ ਨਜ਼ਰ ਆ ਰਿਹਾ ਹੈ। ਉਸ ਦੇ ਨਾਲ ਪਰਿਵਾਰ ਦੇ ਹੋਰ ਮੈਂਬਰ ਤੇ ਹਨੀਪ੍ਰੀਤ ਵੀ ਰਿਬਨ ਕੱਟ ਰਹੀ ਹੈ ਪਰ ਇਥੇ ਮੌਜੂਦਾ ਜਦੋਂ ਹਨੀਪ੍ਰੀਤ ਕੌਰ ਹੱਥ ਲਾਉਣ ਅੱਗੇ ਵਧਦੀ ਹੈ, ਤਾਂ ਹਨੀਪ੍ਰੀਤ ਨਾ ਸਿਰਫ ਉਸ ਦਾ ਹਥ ਫੜ੍ਹ ਕੇ ਪਿੱਛੇ ਕਰ ਦਿੰਦੀ ਹੈ ਸਗੋਂ ਪੂਜਾ ਦੀ ਜੋਤ ਜਗਾਉਣ ਤੋਂ ਬਾਅਦ ਉਸ ਨੂੰ ਖਰੀਆਂ ਖੋਟੀਆਂ ਵੀ ਸੁਣਾਉਂਦੀ ਹੈ।
ਇਸ ਤੋਂ ਪਹਿਲਾ ਇਹ ਵੀ ਖਬਰ ਆ ਚੁੱਕੀ ਹੈ ਕਿ ਹਨੀਪ੍ਰੀਤ ਕਾਰਨ ਰਾਮ ਰਹੀਮ ਤੇ ਉਸ ਦੀ ਪੁੱਤਰ ਜਸਮੀਤ ਸਿੰਘ 'ਚ ਵੀ ਕਾਫੀ ਲੜਾਈ ਝਗੜੇ ਹੋ ਚੁੱਕੇ ਹਨ। ਹਮੇਸ਼ਾ ਹੀ ਹਨੀਪ੍ਰੀਤ ਕਾਰਨ ਰਾਮ ਰਹੀਮ ਤੇ ਪਰਿਵਾਰ ਦੇ ਬਾਕੀ ਮੈਂਬਰਾਂ 'ਚ ਲੜਾਈ ਝਗੜਾ ਹੁੰਦਾ ਸੀ। ਪਿਛਲੇ ਦਿਨਾਂ 'ਚ ਗੁਰਮੀਤ ਰਾਮ ਰਹੀਮ ਨੇ ਰੋਹਤਕ ਜੇਲ ਪ੍ਰਸ਼ਾਸਨ ਨੂੰ ਉਸ 10 ਲੋਕਾਂ ਦੀ ਲਿਸਟ ਸੌਂਪੀ ਸੀ, ਜਿਸ ਨਾਲ ਉਹ ਮੁਲਾਕਾਤ ਕਰਨਾ ਚਾਹੁੰਦੇ ਹਨ। ਇਸ ਲਿਸਟ 'ਚ ਵੀ ਹਰਜੀਤ ਕੌਰ ਦਾ ਨਾਂ ਨਹੀਂ ਹੈ।
ਹਨੀਪ੍ਰੀਤ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਦੋ ਡੇਰਾ ਪ੍ਰਬੰਧਕ ਦੇ ਨਾਂ ਲਿਸਟ 'ਚ ਹਨ। ਪਤਨੀ ਨੂੰ ਨਾ ਮਿਲਣ ਦੀ ਵਜ੍ਹਾ ਕੀ ਹੈ? ਇਹ ਤਾਂ ਅਜੇ ਸਪਸ਼ਟ ਨਹੀਂ ਹੈ ਪਰ ਇੰਨਾ ਜ਼ਰੂਰ ਹੈ ਕਿ ਰਾਮ ਰਹੀਮ ਦੀ ਲਿਸਟ ਨੇ ਸਾਲਾਂ ਪੁਰਾਣੀਆਂ ਅਫਵਾਹਾਂ ਨੂੰ ਬਲ ਮਿਲ ਗਿਆ, ਜਿਸ 'ਚ ਹਨੀਪ੍ਰੀਤ ਤੇ ਹਰਜੀਤ ਕੌਰ ਦੇ ਸੰਬੰਧ ਚੰਗੇ ਨਾ ਹੋਣ ਦੀ ਚਰਚਾ ਸ਼ੁਰੂ ਹੋ ਗਈ ਸੀ।
ਸੂਤਰਾਂ ਮੁਤਾਬਕ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਡੇਰੇ 'ਚ ਹੀ ਰਹਿੰਦੀ ਹੈ। ਉਹ ਸਮਾਜਿਕ ਕੰਮਾਂ 'ਚ ਅੱਗੇ ਹੀ ਰਹਿੰਦੀ ਹੈ ਪਰ ਗੁਰਮੀਤ ਦੀ ਪਤਨੀ ਬਾਰੇ ਅਜੇ ਹਰ ਕੋਈ ਨਹੀਂ ਜਾਣਦਾ। ਨਾ ਹੀ ਹਰਜੀਤ ਕੌਰ ਜਨਤਕ ਤੌਰ 'ਤੇ ਖੁੱਲ ਕੇ ਸਾਹਮਣੇ ਆਉਂਦੀ ਸੀ।
ਦੱਸਣਯੋਗ ਹੈ ਕਿ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ 'ਚ ਰਾਮ ਰਹੀਮ ਤੇ ਗੋਦ ਲਈ ਧੀ ਹਨੀਪ੍ਰੀਤ ਦੀਆਂ ਮੁਸ਼ਕਿਲਾਂ ਹੋਰ ਵਧਣ ਵਾਲੀਆਂ ਹਨ।
ਪੰਚਕੂਲਾ ਪੁਲਸ ਦੇ ਡੀ. ਸੀ. ਪੀ. ਮਨਵੀਰ ਸਿੰਘ ਨੇ ਕਿਹਾ ਹੈ ਕਿ, 25 ਅਗਸਤ ਨੂੰ ਜਦੋਂ ਪੁਲਸ ਡੇਰਾ ਮੁਖੀ ਨੂੰ ਜੇਲ ਲੈ ਜਾ ਰਹੀ ਸੀ, ਉਸ ਸਮੇਂ ਹਨੀਪ੍ਰੀਤ ਨੇ ਰਾਮ ਰਹੀਮ ਨੂੰ ਪੁਲਸ ਦੀ ਕਸਟਡੀ 'ਚੋਂ ਛੁਡਾਉਣ ਦੀ ਸਾਜ਼ਿਸ਼ ਰਚੀ ਸੀ।