ਰੋਪੜ: ਐਲੀ ਮਾਂਗਟ ਤੇ ਰੰਮੀ ਰੰਧਾਵਾ ਵਿਵਾਦ ਦੇ ਚਲਦਿਆਂ ਰੋਪੜ ਜੇਲ 'ਚ ਨਿਆਇਕ ਹਿਰਾਸਤ 'ਚ ਗਏ ਐਲੀ ਮਾਂਗਟ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਸ਼ਾਮ ਐਲੀ ਮਾਂਗਟ ਦੀ ਬੇਲ ਦੇ ਆਰਡਰ ਆਉਣ ਤੋਂ ਬਾਅਦ ਐਲੀ ਮਾਂਗਟ ਨੂੰ ਰੋਪੜ ਜੇਲ ਤੋਂ ਰਿਹਾਅ ਕੀਤਾ ਗਿਆ। ਜੇਲ ਦੇ ਮੁੱਖ ਗੇਟ 'ਤੇ ਐਲੀ ਦੇ ਪ੍ਰਸੰਸ਼ਕਾਂ ਤੇ ਮੀਡੀਆ ਦੀ ਭੀੜ ਇੱਕਠੀ ਹੋਣ ਕਾਰਨ ਐਲੀ ਨੂੰ ਦੂਜੇ ਗੇਟ ਰਾਹੀ ਗੱਡੀ ਤਕ ਲਿਜਾਇਆ ਗਿਆ। ਇਸ ਦੌਰਾਨ ਐਲੀ ਮਾਂਗਟ ਨੇ ਕਿਸੇ ਨਾਲ ਵੀ ਗੱਲ ਨਹੀਂ ਕੀਤੀ ਤੇ ਆਪਣੀ ਗੱਡੀ 'ਚ ਬੈਠ ਕੇ ਚਲੇ ਗਏ।