FacebookTwitterg+Mail

ਪੰਜਾਬ ਦੇ ਮਸ਼ਹੂਰ ਗਾਇਕ ਮਲਕੀਤ ਸਿੰਘ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ

famous punjab singer malkit singh s facebook and instagram account hacked
21 July, 2021 01:45:47 AM

ਯੂ.ਕੇ.,ਜਲੰਧਰ- ਪੰਜਾਬ ਦੇ ਮਸ਼ਹੂਰ ਅਤੇ ਹੁਣ ਯੂ. ਕੇ. ’ਚ ਰਹਿ ਰਹੇ ਪੰਜਾਬੀ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਮਲਕੀਤ ਸਿੰਘ ਦਾ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ।

ਇਹ ਵੀ ਪੜ੍ਹੋ- ਮੁਸ਼ਕਿਲਾਂ ਸਹਿਣ ਲਈ ਪੱਥਰ ਦਾ ਜਿਗਰ ਪੈਦਾ ਕਰੋ, ਕੌਮ ਖਾਤਿਰ ਜੋ ਕੱਟ ਸਕੇ ਉਹ ਸਿਰ ਪੈਦਾ ਕਰੋ : ਸਿੱਧੂ

ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਕਿਸੇ ਵੱਲੋਂ ਮੇਰੇ ਇੰਸਟਾਗ੍ਰਾਮ ਅਤੇ ਫੇਸਬੁੱਕ ਸੋਸ਼ਲ ਮੀਡੀਆ ਅਕਾਊਂਟਸ ਹੈਕ ਕਰ ਲਏ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇ ਮੇਰੀ ਇੰਸਟਾਗ੍ਰਾਮ ਅਤੇ ਫੇਸਬੁੱਕ ਤੋਂ ਕੋਈ ਪੋਸਟ ਪੈਂਦੀ ਹੈ ਤਾਂ ਕ੍ਰਿਰਪਾ ਕਰਕੇ ਉਸ ਨੂੰ ਸ਼ੇਅਰ ਜਾਂ ਲਾਈਕ ਨਾ ਕੀਤਾ ਜਾਵੇ ਅਤੇ ਨਾ ਹੀ ਕੋਈ ਉਸ ’ਤੇ ਰਿਪਲਾਈ ਕੀਤਾ ਜਾਵੇ ਕਿਉਂਕਿ ਇਹ ਮੇਰੇ ਵੱਲੋਂ ਕੀਤੀ ਪੋਸਟ ਨਹੀਂ ਹੋਵੇਗੀ। 

ਇਹ ਵੀ ਪੜ੍ਹੋ- ਕੈਪਟਨ ਦੇ ਟਵੀਟ ਨਾਲ ਸਿੱਧੂ ਨਾਲ ਚੱਲ ਰਹੀ ਨਾਰਾਜ਼ਗੀ ’ਤੇ ਲੱਗੀ ਮੋਹਰ, ਕਿਹਾ-ਮੇਰੇ ਰੁਖ਼ ’ਚ ਕੋਈ ਬਦਲਾਅ ਨਹੀਂ
ਉਨ੍ਹਾਂ ਅੱਗੇ ਕਿਹਾ ਕਿ ਅੱਜਕਲ ਅਜਿਹੇ ਕ੍ਰਾਈਮ ਬਹੁਤ ਦੇਖਣ ਨੂੰ ਮਿਲ ਰਹੇ ਹਨ। ਅਸੀਂ ਇਸ ਦੀ ਰਿਪੋਰਟ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਵੀ ਦੇ ਦਿੱਤੀ ਹੈ ਅਤੇ ਉਮੀਦ ਹੈ ਕਿ ਜਲਦ ਹੀ ਇਸ ਦਾ ਹੱਲ ਲੱਭ ਲਿਆ ਜਾਵੇਗਾ ਤੇ ਦੁਬਾਰਾ ਪ੍ਰਸ਼ੰਸਕਾਂ ਨੂੰ ਲਾਈਵ ਹੋ ਕੇ ਸੁਨੇਹਾ ਦੇ ਦਿੱਤਾ ਜਾਵੇਗਾ।


Tags: Punjabi SingerMalkit SinghAccount Hackedਮਸ਼ਹੂਰ ਗਾਇਕਮਲਕੀਤ ਸਿੰਘਅਕਾਊਂਟ ਹੈਕ

About The Author

Bharat Thapa

Bharat Thapa is content editor at Punjab Kesari