FacebookTwitterg+Mail

ਮਸ਼ਹੂਰ ਪੰਜਾਬੀ ਸੂਫੀ ਗਾਇਕ ਵਿੱਕੀ ਬਾਦਸ਼ਾਹ ਦਾ ਦੇਹਾਂਤ

09 December, 2019 01:04:54 PM

ਲੁਧਿਆਣਾ (ਨਰਿੰਦਰ ਮਹੇਂਦਰੂ)- ਪ੍ਰਸਿੱਧ ਪੰਜਾਬੀ ਨੌਜਵਾਨ ਸੂਫੀ ਗਾਇਕ ਵਿੱਕੀ ਬਾਦਸ਼ਾਹ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਮੈਟਰੋ ਨੇੜੇ ਜਲੰਧਰ ਬਾਈਪਾਸ ਜੀ.ਟੀ. ਰੋਡ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈ ਹੈ ਅਤੇ ਪੰਜਾਬੀ ਗਾਇਕਾਂ ਨੇ ਵੀ ਇਸ 'ਤੇ ਡੂੰਘਾ ਦੁੱਖ ਜਤਾਇਆ ਹੈ। ਇਸ ਸਬੰਧੀ ਮਸ਼ਹੂਰ ਗਾਇਕ ਮਾਸਟਰ ਸਲੀਮ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਵਿੱਕੀ ਬਾਦਸ਼ਾਹ ਸੋਬਤੀ ਹਸਪਤਾਲ ਵਿਚ ਇਲਾਜ ਅਧੀਨ ਸਨ ਅਤੇ ਉਥੇ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ। ਜਲੰਧਰ ਦੇ ਭੱਟੀਆਂ ਵਿਚ ਰਹਿਣ ਵਾਲੇ ਵਿੱਕੀ ਬਾਦਸ਼ਾਹ ਦਾ ਇਕ ਪੁੱਤਰ ਅਤੇ 3 ਧੀਆਂ ਹਨ, ਜਿਨ੍ਹਾਂ ਵਿਚੋਂ ਇਕ ਧੀ ਉਨ੍ਹਾਂ ਨੇ ਗੋਦ ਲਈ ਸੀ। 


Tags: LudhianaPunjabi youthSufi singerਲੁਧਿਆਣਾਪੰਜਾਬੀ ਨੌਜਵਾਨਸੂਫੀ ਗਾਇਕ

About The Author

Sunny Mehra

Sunny Mehra is content editor at Punjab Kesari