FacebookTwitterg+Mail

ਮੋਹਾਲੀ 'ਚ ਪੰਜਾਬੀ ਗਾਇਕ 'ਤੇ ਚਲਾਈਆਂ ਗੋਲੀਆਂ

firing on punjabi singer
14 June, 2019 05:03:48 PM

ਮੋਹਾਲੀ (ਵਿਨੋਦ) : ਇੱਥੇ ਚੰਡੀਗੜ੍ਹ-ਖਰੜ ਹਾਈਵੇਅ 'ਤੇ ਵੀਰਵਾਰ ਰਾਤ ਨੂੰ ਅਣਪਛਾਤੇ ਬਦਮਾਸ਼ਾਂ ਵਲੋਂ ਪੰਜਾਬੀ ਗਾਇਕ ਬਲਤਾਜ ਖਾਨ ਤੇ ਉਨ੍ਹਾਂ ਦੀ ਪਤਨੀ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੌਰਾਨ ਜ਼ਖਮੀਂ ਹੋਏ ਬਲਤਾਜ ਖਾਨ ਨੂੰ ਮੋਹਾਲੀ ਫੇਜ਼-6 ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਪੁਲਸ ਦੀ ਜਾਣਕਾਰੀ ਮੁਤਾਬਕ ਬਲਤਾਜ ਖਾਨ ਬੀਤੀ ਰਾਤ ਜਦੋਂ ਇਕ ਰਿਜ਼ਾਰਟ ਦੇ ਸਾਹਮਣੇ ਲੱਗੀ ਰੇਹੜੀ ਤੋਂ ਫਲ ਖਰੀਦ ਕੇ ਆਪਣੀ ਕਾਰ 'ਚ ਬੈਠਣ ਲੱਗੇ ਤਾਂ ਪਿੱਛਿਓਂ ਕੁਝ ਅਣਪਛਾਤੇ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ।

ਇਸ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਬਲਤਾਜ ਨੂੰ ਹਸਪਤਾਲ ਭਰਤੀ ਕਰਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਸ ਵਲੋਂ ਬਲਤਾਜ 'ਤੇ ਗੋਲੀਆਂ ਚਲਾਉਣ ਵਾਲੇ ਬਦਮਾਸ਼ਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।


Tags: Mohali Punjabi Singer Firing ਮੋਹਾਲੀ ਪੰਜਾਬੀ ਗਾਇਕ ਗੋਲੀਆਂ

About The Author

Babita

Babita is content editor at Punjab Kesari