FacebookTwitterg+Mail

ਗੈਰੀ ਸੰਧੂ ਨੂੰ ਡੂੰਘਾ ਸਦਮਾ, ਮਾਤਾ ਦਾ ਹੋਇਆ ਦਿਹਾਂਤ

garry sandhu mother death
19 September, 2019 06:38:48 PM

ਜਲੰਧਰ(ਬਿਊਰੋ)-ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਸੋਗ ਦੀ ਲਹਿਰ ਹੈ।ਗੈਰੀ ਸੰਧੂ ਦੇ ਮਾਤਾ ਜੀ ਅਵਤਾਰ ਕੌਰ ਦਾ ਅੱਜ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੈਰੀ ਸੰਧੂ ਦੇ ਮਾਤਾ ਜੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਹੁਣ ਤੋਂ ਕੁਝ ਦੇਰ ਪਹਿਲਾ ਹੀ ਉਨ੍ਹਾਂ ਨੇ ਅੰਤਿਮ ਸਾਹ ਲਿਆ।ਦੱਸਿਆ ਜਾ ਰਿਹਾ ਹੈ ਕਿ ਗਾਇਕ ਗੈਰੀ ਸੰਧੂ ਇਨੀਂ ਦਿਨੀਂ ਵਿਦੇਸ਼ ਦੌਰੇ 'ਤੇ ਹਨ। ਤੁਹਾਨੂੰ ਦੱਸ ਦਈਏ ਬੀਤੇ ਵਰ੍ਹੇ ਗੈਰੀ ਸੰਧੂ ਦੇ ਪਿਤਾ ਜੀ ਦਾ ਦਿਹਾਂਤ ਹੋਇਆ ਸੀ ਤੇ ਅੱਜ ਮਾਤਾ ਜੀ ਦੇ ਦਿਹਾਂਤ ਕਾਰਨ ਉਨ੍ਹਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Punjabi Bollywood Tadkaਗੈਰੀ ਸੰਧੂ ਦੇ ਮਾਤਾ ਜੀ ਦੇ ਦਿਹਾਂਤ ਦੀ ਜਾਣਕਾਰੀ ਗਾਇਕਾਂ ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ।ਗੈਰੀ ਸੰਧੂ ਦੇ ਮਾਤਾ ਜੀ ਦੇ ਹੋਏ ਦਿਹਾਂਤ ਕਾਰਨ ਸੰਗੀਤ ਜਗਤ 'ਚ ਸੋਗ ਦੀ ਲਹਿਰ ਹੈ।ਪੰਜਾਬ ਦੇ ਨਾਮੀ ਗਾਇਕ ਸੋਗ ਪ੍ਰਗਟ ਕਰਨ ਲਈ ਗੈਰੀ ਸੰਧੂ ਦੇ ਘਰ ਰੁੜਕਾ ਕਲਾਂ ਪਹੁੰਚ ਰਹੇ ਹਨ। Punjabi Bollywood Tadka


Tags: Garry Sandhu Mother DeathPunjabi Singerਗੈਰੀ ਸੰਧੂ ਮਾਤਾ ਦਿਹਾਂਤਪੰਜਾਬੀ ਗਾਇਕ

About The Author

Lakhan

Lakhan is content editor at Punjab Kesari