FacebookTwitterg+Mail

ਹੜ੍ਹ ਪੀੜਤਾਂ ਲਈ ਗਿੱਪੀ ਗਰੇਵਾਲ ਨੇ ਦਿੱਤੀ 3 ਲੱਖ ਰੁਪਏ ਦੀ ਹੋਰ ਸਹਾਇਤਾ ਰਾਸ਼ੀ

gippy grewal donated money
26 August, 2019 12:37:31 PM

ਜਲੰਧਰ (ਬਿਊਰੋ) : ਹੜ੍ਹ ਪੀੜਤਾਂ ਦੀ ਮਦਦ ਲਈ ਬੀਤੇ ਦਿਨ ਸਮਾਜ ਸੇਵੀ ਸੰਸਥਾ ਖਾਲਸਾ ਏਡ ਨੂੰ 7 ਲੱਖ ਦੀ ਸਹਾਇਤਾ ਰਾਸ਼ੀ ਦੇਣ ਤੋਂ ਬਾਅਦ ਪਾਲੀਵੁੱਡ ਫਿਲਮ ਇੰਡਸਟਰੀ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਮੁੜ 3 ਲੱਖ ਦੀ ਹੋਰ ਸਹਾਇਤਾ ਰਾਸ਼ੀ ਦਿੱਤੀ ਹੈ। ਖਾਲਸਾ ਏਡ ਤੋਂ ਅਮਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਬੀਤੀ ਰਾਤ ਗਿੱਪੀ ਗਰੇਵਾਲ ਨੇ 'ਜਗਬਾਣੀ' ਦੇ ਪੱਤਰਕਾਰ ਰਮਨਦੀਪ ਸੋਢੀ ਰਾਹੀਂ ਸਾਡੇ ਨਾਲ ਮੁੜ ਸੰਪਰਕ ਕੀਤਾ ਤੇ ਹੋਰ ਸਹਾਇਤਾ ਦੇਣ ਦੀ ਇੱਛਾ ਜਤਾਉਂਦਿਆਂ ਲੋੜਵੰਦਾਂ ਨੂੰ ਜ਼ਰੂਰੀ ਵਸਤੂਆਂ ਜਿਵੇਂ ਕਿ ਦੁੱਧ, ਮੱਛਰਦਾਨੀ, ਸੋਲਰ ਟਾਰਚ ਅਤੇ ਤਰਪਾਲਾਂ ਦੇਣ ਦੀ ਗੱਲ ਆਖੀ।

ਅਮਰਪ੍ਰੀਤ ਮੁਤਾਬਕ ਗਿੱਪੀ ਨੇ ਕਿਹਾ ਕਿ ''ਹਾਲਾਤ ਬਹੁਤ ਮਾੜੇ ਹਨ, ਮੈਨੂੰ ਪਛਤਾਵਾ ਹੈ ਕਿ ਪਹਿਲਾਂ ਤੋਂ ਤੈਅ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਵਿਦੇਸ਼ ਜਾਣਾ ਪੈ ਰਿਹਾ, ਜਿਸ ਕਰਕੇ ਮੈਂ ਸਰੀਰਕ ਤੌਰ 'ਤੇ ਤਾਂ ਇਨ੍ਹਾਂ ਦੁਖੀ ਲੋਕਾਂ ਨਾਲ ਸਾਂਝ ਨਹੀਂ ਪਾ ਸਕਦਾ ਪਰ ਮੇਰੀ ਇੱਛਾ ਹੈ ਕਿ ਘਰ ਦੀਆਂ ਛੱਤਾਂ 'ਤੇ ਤਪਦੀ ਧੁੱਪ 'ਚ ਦਿਨ, ਤੇ ਹਨ੍ਹੇਰੀਆਂ ਰਾਤਾਂ ਗੁਜ਼ਾਰ ਰਹੇ ਪੀੜਤਾਂ ਲਈ ਜ਼ਰੂਰੀ ਵਸਤੂਆਂ ਲੈ ਕੇ ਦਿੱਤੀਆਂ ਜਾਣ। ਉਨ੍ਹਾਂ ਨੇ 3 ਲੱਖ ਰੁਪਏ ਦੀ ਹੋਰ ਸਹਾਇਤਾ ਰਾਸ਼ੀ ਖਾਲਸਾ ਏਡ ਦੇ ਖਾਤੇ 'ਚ ਟਰਾਂਸਫਰ ਕਰਦਿਆਂ ਲੋੜਵੰਦਾ ਨੂੰ ਸਮਾਨ ਲੈ ਕੇ ਦੇਣ ਦੀ ਅਪੀਲ ਕੀਤੀ ਹੈ। ਸੋ ਖਾਲਸਾ ਏਡ ਵੱਲੋਂ ਅੱਜ ਹੀ ਸਮਾਨ ਖਰੀਦਕੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ।'' 

ਦੱਸਣਯੋਗ ਹੈ ਕਿ ਫਿਲਮੀ ਸਿਤਾਰਿਆਂ 'ਚੋਂ ਹੜ੍ਹ ਪੀੜਤਾਂ ਲਈ ਮਦਦ ਕਰਨ ਵਾਲੇ ਗਿੱਪੀ ਗਰੇਵਾਲ ਹੁਣ ਤੱਕ ਪਹਿਲੇ ਅਦਾਕਾਰ ਹਨ।


Tags: Gippy GrewalKhalsa AidPunjab FloodsArdaas Karaanਗਿੱਪੀ ਗਰੇਵਾਲਖਾਲਸਾ ਏਡ

Edited By

Sunita

Sunita is News Editor at Jagbani.