ਜਲੰਧਰ— ਸ਼ਹਿਰ ਦੇ ਵਿਧੀਪੁਰ ਫਾਟਕ ਨਜ਼ਦੀਕ ਸੰਘਣੀ ਧੁੰਦ ਦੇ ਚਲਦਿਆਂ ਇਕ ਟਰੱਕ ਪਲਟ ਗਿਆ। ਟਰੱਕ ਪਲਟਨ ਕਾਰਨ ਗੁਰਦਾਸ ਮਾਨ ਦੀ ਆਡੀ ਗੱਡੀ ਸਮੇਤ ਤਿੰਨ ਗੱਡੀਆਂ ਆਪਸ 'ਚ ਟਕਰਾ ਗਈਆਂ। ਹਾਲਾਂਕਿ ਹਾਦਸੇ 'ਚ ਸਿਰਫ ਗੱਡੀਆਂ ਦਾ ਹੀ ਨੁਕਸਾਨ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਗੁਰਦਾਸ ਮਾਨ ਨੂੰ ਲੈਣ ਉਨ੍ਹਾਂ ਦੀ ਆਡੀ ਗੱਡੀ ਅੰਮ੍ਰਿਤਸਰ ਲਈ ਰਵਾਨਾ ਹੋਈ ਸੀ। ਉਸ ਦੌਰਾਨ ਵਿਧੀਪੁਰ ਦੇ ਨਜ਼ਦੀਕ ਸੜਕ 'ਤੇ ਹੀ ਇਕ ਟਰੱਕ ਧੁੰਦ ਕਾਰਨ ਪਲਟ ਗਿਆ। ਇਸ ਦੀ ਵਜ੍ਹਾ ਕਾਰਨ ਇਕ ਤੋਂ ਬਾਅਦ ਇਕ 3 ਗੱਡੀਆਂ ਆਪਸ 'ਚ ਟਕਰਾ ਗਈਆਂ। ਘਟਨਾ 'ਚ ਕਿਸੇ ਦੇ ਨੁਕਸਾਨੇ ਜਾਣ ਦੀ ਕੋਈ ਖਬਰ ਨਹੀਂ ਹੈ।