ਗੁਰਦਾਸਪੁਰ : 16 ਜੂਨ ਯਾਨੀ ਕਿ ਅੱਜ ਫਾਦਰਜ਼ ਡੇਅ ਹੈ ਇਸ ਦਿਨ ਨੂੰ ਪੂਰੀ ਦੁਨੀਆ 'ਚ ਬੜੇ ਹੀ ਜੋਸ਼ ਨਾਲ ਮਨਾਇਆ ਜਾ ਰਿਹਾ ਹੈ। ਜਿਸਦੇ ਚੱਲਦੇ ਬਾਲੀਵੁੱਡ ਦੇ ਦਿਓਲ ਪਰਿਵਾਰ ਨੇ ਇਸ ਦਿਨ ਨੂੰ ਬੜੇ ਹੀ ਚਾਅ ਨਾਲ ਸੈਲੀਬ੍ਰੇਟ ਕੀਤਾ ਹੈ। ਸੰਨੀ ਦਿਓਲ ਤੇ ਬੌਬੀ ਦਿਓਲ ਨੇ ਆਪਣੇ ਪਿਤਾ ਧਰਮਿੰਦਰ ਦਿਓਲ ਨੂੰ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਰਾਹੀਂ ਵਧਾਈ ਦਿੱਤੀ ਹੈ।
ਸੰਨੀ ਨੇ 'ਫਾਦਰਜ਼ ਡੇਅ' 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਤੇ ਪਿਤਾ ਧਰਮਿੰਦਰ ਦੀ ਫੋਟੋ ਸ਼ੇਰ ਕਰਦੇ ਹੋਏ ਲਿਖਿਆ 'ਮੇਰੀ ਜ਼ਿੰਦਗੀ , ਮੇਰੀ ਖੁਸ਼ੀ..... ਮੇਰੀ ਤਾਕਤ ......। ਸੰਨੀ ਦਿਓਲ ਦੇ ਇੰਨਾ ਸ਼ਬਦਾਂ ਤੋਂ ਪਿਤਾ ਧਰਮਿੰਦਰ ਲਈ ਉਨ੍ਹਾਂ ਦੇ ਪਿਆਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸੰਨੀ ਦਿਓਲ ਦਾ ਆਪਣੇ ਪਿਤਾ ਧਰਮਿੰਦਰ ਨਾਲ ਕਿੰਨਾ ਲਗਾਵ ਹੈ, ਇਸਦੇ ਕਿੱਸੇ ਅਕਸਰ ਸੁਨਣ ਨੂੰ ਮਿਲਦੇ ਰਹੇ ਨੇ , ਚੋਣਾਂ 'ਚ ਸੰਨੀ ਦੇ ਪ੍ਰਚਾਰ ਲਈ ਵੀ ਧਰਮਿੰਦਰ ਗੁਰਦਾਸਪੁਰ ਪਹੁੰਚੇ ਸੀ। ਫਾਦਰਜ਼ ਡੇਅ 'ਤੇ ਪਿਓ-ਪੁੱਤ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ।