FacebookTwitterg+Mail

13 ਸਾਲ ਪਹਿਲਾਂ ਹੀ ਰਾਮ ਰਹੀਮ ਨੇ ਬੇਟੇ ਲਈ ਟਰੱਸਟ ਦੇ ਨਿਯਮਾਂ ਨੂੰ ਤਿਆਗਦੇ ਹੋਏ ਚੁੱਕਿਆ ਸੀ ਇੰਨਾ ਵੱਡਾ ਕਦਮ!!

gurmeet ram rahim singh
01 September, 2017 04:17:53 PM

ਸਿਰਸਾ/ਪਾਨੀਪਤ— ਡੇਰਾ ਸੱਚਾ ਸੌਦਾ ਦੀ ਬੁਨਿਆਦ ਅਧਿਆਤਮਕ ਸਿੱਖਿਆ ਅਤੇ ਰੂਹਾਨੀ ਪ੍ਰਕਾਸ਼ ਦੇ ਉਦੇਸ਼ ਨੂੰ ਰਾਮ ਰਹੀਮ ਨੇ ਆਪਣੇ ਪਰਿਵਾਰ ਲਈ ਹਿਲਾ ਦਿੱਤਾ। ਡੇਰਾ ਸੱਚਾ ਸੌਦਾ ਟਰੱਸਟ ਦੇ ਨਿਯਮਾਂ ਮੁਤਾਬਕ ਡੇਰੇ 'ਚ ਵੰਸ਼ਵਾਦ ਲਈ ਕੋਈ ਜਗ੍ਹਾ ਨਹੀਂ ਹੈ। ਡੇਰਾ ਮੁਖੀ ਦਾ ਰਿਸ਼ਤੇਦਾਰ ਵਾਰਿਸ ਨਹੀਂ ਹੋ ਸਕਦਾ। ਡੇਰੇ ਦੀ ਮਾਨਿਯਤਾ ਮੁਤਾਬਕ ਪ੍ਰਚਾਰ ਪ੍ਰਸਾਰ 'ਚ ਅਹਿਮ ਭੂਮਿਕਾ ਨਿਭਾਉਣ ਵਾਲਾ ਹੀ ਵਾਰਿਸ ਬਣ ਸਕਦਾ ਹੈ ਪਰ ਗੁਰਮੀਤ ਰਾਮ ਰਹੀਮ ਨੇ ਟਰੱਸਟ ਦੇ ਨਿਯਮ ਨੂੰ ਬਾਈਕਾਟ ਕਰ ਦਿੱਤਾ, ਤਾਂ ਕਿ ਕਿਸੇ ਪਰਿਵਾਰਕ ਮੈਂਬਰ ਜਾ ਕਿਸੇ ਕਰੀਬੀ ਨੂੰ ਗੱਦੀ 'ਤੇ ਬਿਠਾਉਣ ਦਾ ਰਸਤਾ ਖੁੱਲ੍ਹ ਜਾਵੇ। ਰਾਮ ਰਹੀਮ ਨੇ ਡੇਰੇ ਦੀ ਸੰਪਤੀ ਨੂੰ ਦੋ ਭਾਗਾਂ 'ਚ ਵੰਡ ਦਿੱਤਾ। ਅੱਧੀ ਸੰਪਤੀ ਨੂੰ ਨਿੱਜੀ ਅਤੇ ਅੱਧੀ ਨੂੰ ਟਰੱਸਟ ਦਾ ਦੱਸਿਆ। ਉੱਥੇ 19 ਮੈਂਬਰਸ਼ਿਪ ਟਰੱਸਟ 'ਚ ਵੀ ਉਹ ਖੁਦਾ ਸਪਰੀਮ ਪਾਵਰ ਬਣ ਗਿਆ ਭਾਵ ਸਭ ਕੁਝ ਨਿੱਜੀ ਵਰਗਾ ਹੀ। ਅਜਿਹਾ ਇਸ ਲਈ ਕੀਤਾ ਗਿਆ, ਕਿਉਂਕਿ ਰਾਮ ਰਹੀਮ ਨੂੰ ਸ਼ਾਇਦ ਆਪਣੇ ਅੰਜ਼ਾਮ ਦਾ ਅੰਦਾਜ਼ਾ ਸੀ।

Punjabi Bollywood Tadka
ਵੰਸ਼ਵਾਦ ਨੂੰ ਜਗ੍ਹਾ ਨਹੀਂ
ਡੇਰਾ ਸੱਚਾ ਸੌਦਾ ਟਰੱਸਟ ਦੇ ਨਿਯਮਾਂ ਮੁਤਾਬਕ ਡੇਰੇ ਦਾ ਅਗਲਾ ਵਾਰਿਸ ਡੇਰਾ ਮੁਖੀ ਦਾ ਬੇਟਾ ਜਾਂ ਰਿਸ਼ਤੇਦਾਰ ਨਹੀਂ ਹੋ ਸਕਦਾ ਹੈ। ਇਸ 'ਚ ਵੰਸ਼ਵਾਦੀ ਪਰੰਪਰਾ ਨੂੰ ਕਿਤੇ ਜਗ੍ਹਾ ਨਹੀਂ ਦਿੱਤੀ ਗਈ ਸੀ। ਡੇਰੇ ਦਾ ਮੁਖੀ ਉਹੀ ਹੋਵੇਗਾ, ਜੋ ਡੇਰੇ ਦੀ ਭਲਾਈ ਅਤੇ ਉਸ ਦੀ ਮਾਨਿਯਤਾਵਾਂ ਦੇ ਪ੍ਰਚਾਰ-ਪ੍ਰਸਾਰ 'ਚ ਅਹਿਮ ਭੂਮਿਕਾ ਨਿਭਾਵੇਗਾ। ਇਸ ਦੀ ਚੋਣ ਡੇਰਾ ਮੁਖੀ ਹੀ ਕਰਨਗੇ।

Punjabi Bollywood Tadka
ਸ਼ਾਹ ਸਤਨਾਮ ਦੀ ਵਸੀਅਤ
1 ਅਕਤੂਬਰ 1990 ਨੂੰ ਡੇਰਾ ਦੇ ਪਹਿਲੇ ਮੁਖੀ ਸ਼ਾਹ ਸਤਨਾਮ ਨੇ ਵਸੀਅਤ ਦੇ ਤਹਿਤ ਗੁਰਮੀਤ ਰਾਮ ਰਹੀਮ ਨੂੰ ਉਤਰਾਧਿਕਾਰੀ ਨਿਯੁਕਤ ਕਰ ਡੇਰੇ ਦੀ ਗੱਦੀ ਸੌਂਪੀ। ਉਸ ਵਸੀਅਤ ਨੂੰ ਵੀ ਤੱਤਕਾਲੀਨ ਸਭ-ਰਜਿਸਟਰ ਸਿਰਸਾ ਦਫਤਰ ਤੋਂ ਰਜਿਸਟਰਡ ਕਰਾਇਆ ਗਿਆ। ਟਰੱਸਟ ਮੁਤਾਬਕ ਸਾਲ 1948 'ਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਸੰਸਥਾਪਕ ਸ਼ਾਹ ਮਸਤਾਨਾ ਮਹਾਰਾਜ ਨੇ ਕੀਤੀ ਸੀ। ਉਸ ਸਮੇਂ ਡੇਰਾ ਦੇ ਆਸ-ਪਾਸ ਜੰਗਲੀ ਭੂਮੀ ਸੀ, ਜਿਸ ਨੂੰ ਬਾਅਦ ਵਿਕਸਿਤ ਕਰਾਇਆ ਗਿਆ। ਉਸ ਸਮੇਂ ਡੇਰਾ ਦੀ ਬੁਨਿਆਦ ਅਧਿਆਤਮਕ ਸਿਖਿਆ ਦੇਣਾ ਅਤੇ ਰੂਹਾਨੀ ਪ੍ਰਕਾਸ਼ ਦੇ ਉਦੇਸ਼ ਨੂੰ ਲੈ ਕੇ ਰੱਖੀ ਗਈ ਸੀ।

Punjabi Bollywood Tadka
ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਮ ਰਹੀਮ ਨੇ ਵਿਅਕਤੀਗਤ ਸੰਪਤੀ ਅਤੇ ਡੇਰੇ ਦੀ ਜੱਦੀ ਸੰਪਤੀ ਦਿਖਾਈ ਹੈ। ਖੇਤੀ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਨੂੰ ਵੀ ਨਿੱਜੀ ਸੰਪਤੀ ਅਤੇ ਡੇਰਾ ਦੀ ਸੰਪਤੀ 'ਚ ਵੰਡਿਆ ਗਿਆ ਹੈ। ਦੱਸਿਆ ਗਿਆ ਕਿ ਸਤਸੰਗ ਅਤੇ ਮਾਨਵਤਾ ਭਲਾਈ ਕਾਰਜ ਲਈ ਡੇਰਾ ਸੱਚਾ ਸੌਦਾ ਦਾ ਚੈਰੀਟੇਬਲ ਟਰੱਸਟ ਬਣਾਇਆ ਗਿਆ ਅਤੇ ਟਰੱਸਟ ਦੇ ਖਜਾਨੇ 'ਚ ਇਕ ਲੱਖ ਰੁਪਏ ਵੀ ਜਮਾ ਕੀਤੇ ਗਏ ਹਨ। ਕੁੱਲ 19 ਡੇਰਾ ਪ੍ਰੇਮੀਆਂ ਨੂੰ ਟਰੱਸਟੀ ਬਣਾਇਆ ਗਿਆ। ਇਸ 'ਚ ਰਾਮ ਰਹੀਮ ਦਾ ਬੇਟਾ ਜਸਮੀਤ ਇਸਾਂ ਵੀ ਸ਼ਾਮਲ ਹੈ ਪਰ ਵਧੇਰੇ ਟਰੱਸਟੀ ਡੇਰਾ ਤੋਂ ਕਿਨਾਰਾ ਵੀ ਕਰ ਚੁੱਕੇ ਹਨ। ਉਨ੍ਹਾਂ ਦੀ ਜਗ੍ਹਾ ਨਵੇਂ ਟਰੱਸਟੀ ਬਣਾਏ ਗਏ ਹਨ ਪਰ ਟਰੱਸਟੀਆਂ ਦੇ ਇਸ ਫੇਰਬਦਲ ਦਾ ਬਿਓਰਾ ਸਰਕਾਰੀ ਰਿਕਾਰਡ 'ਚ ਕਿਤੇ ਵੀ ਨਹੀਂ ਹੈ।


Tags: Verdict lifeBollywood CelebrityHoneypreet InsanDera Sacha SaudaGurmeet Ram Rahim Singhਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮਹਨੀਪ੍ਰੀਤ ਇੰਸਾ