ਮੁੰਬਈ— ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਭਾਵੇਂ ਜੇਲ 'ਚ ਹੈ ਪਰ ਹੁਣ ਆਏ ਦਿਨ ਉਸ ਦੇ ਆਸ਼ਰਮ ਨਾਲ ਜੁੜੀਆਂ ਨਵੀਆਂ-ਨਵੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ ਕਿ ਕਿਵੇਂ ਬਾਬਾ ਡੇਰੇ ਦੇ ਨਾਂ 'ਤੇ ਪੈਸਾ ਇੱਕਠਾ ਕਰਦਾ ਸੀ। ਹੁਣ ਹੌਲੀ-ਹੌਲੀ ਇਸ ਦਾ ਖੁਲਾਸਾ ਹੋ ਰਿਹਾ ਹੈ। ਬਾਬਾ ਜਦੋਂ ਚੀਜ਼ਾਂ 'ਤੇ ਹੱਥ ਰੱਖ ਦਿੰਦਾ ਸੀ ਤਾਂ ਉਨ੍ਹਾਂ ਨੂੰ ਉਸ ਦੇ ਭਗਤਾਂ ਲੱਖਾਂ ਰੁਪਿਆਂ 'ਚ ਖਰੀਦ ਲੈਂਦੇ ਸਨ। ਗੁਰਮੀਤ ਰਾਮ ਰਹੀਮ ਦੇ ਗੱਦੀ ਸੰਭਾਲਣ ਤੋਂ ਪਹਿਲਾਂ ਡੇਰੇ ਦੇ ਕੋਲ ਇੰਨੀ ਸੰਪਤੀ ਨਹੀਂ ਸੀ ਪਰ ਉਨ੍ਹਾਂ ਦੇ ਗੱਦੀ 'ਤੇ ਬੈਠਣ ਤੋਂ ਬਾਅਦ ਡੇਰਾ ਸੱਚਾ ਸੌਦਾ ਨੇ ਵੱਡੇ ਪੱਧਰ 'ਤੇ ਤਰੱਕੀ ਕੀਤੀ। ਜ਼ਮੀਨ ਅਤੇ ਪੈਸਿਆਂ 'ਚ ਵੱਡਾ ਮੁਨਾਫਾ ਹੋਇਆ। ਇਸ ਦੇ ਪਿੱਛੇ ਗੁਰਮੀਤ ਰਾਮ ਰਹੀਮ ਦਾ ਦਿਮਾਗ ਸੀ, ਜਿਨ੍ਹਾਂ ਵੇ ਹਰ ਚੀਜ਼ ਨੂੰ ਇਕ ਮੈਨੇਜਮੈਂਟ ਗੁਰੂ ਵਾਂਗ ਮੈਨੇਜ ਕੀਤਾ ਅਤੇ ਇੰਨਾ ਵੱਡਾ ਸਾਮਰਾਜ ਖੜ੍ਹਾ ਕਰ ਦਿੱਤਾ।
ਦੱਸਣਯੋਗ ਹੈ ਕਿ ਗੁਰਮੀਤ ਰਾਮ ਰਹੀਮ ਦਾ ਕ੍ਰੇਜ਼ ਉਨ੍ਹਾਂ ਦੇ ਭਗਤਾਂ 'ਚ ਇਸ ਕਦਰ ਸੀ ਕਿ ਜੇਕਰ ਬਾਬਾ ਕਿਸੇ ਚੀਜ਼ ਨੂੰ ਹੱਥ ਲਾ ਦੇਵੇ ਤਾਂ ਉਹ ਚੀਜ਼ ਉਸ ਦੇ ਭਗਤ ਲੱਖਾਂ ਰੁਪਿਆ 'ਚ ਖਰੀਦ ਲੈਂਦੇ ਸਨ। ਇਕ ਵਾਰ ਬਾਬਾ ਨੇ ਇਕ ਬੁਲੇਟ ਬਾਈਕ 'ਤੇ ਇਕ ਚੱਕਰ ਲਗਾ ਦਿੱਤਾ। ਉਨ੍ਹਾਂ ਦੇ ਇਕ ਭਗਤ ਨੇ ਲਗਭਗ 4 ਲੱਖ ਰੁਪਏ 'ਚ ਉਸ ਨੂੰ ਖਰੀਦ ਲਿਆ। ਉਹ ਬਾਈਕ ਹੁਣ ਉਨ੍ਹਾਂ ਨੇ ਆਪਣੇ ਘਰ 'ਚ ਸਜਾ ਕੇ ਖੜ੍ਹੀ ਕਰ ਰੱਖੀ ਹੈ।
ਜ਼ਿਕਰਯੋਗ ਹੈ ਕਿ ਬਾਬਾ ਦੇ ਪਹਿਨੇ ਹੋਏ ਬੂਟ-ਚੱਪਲ, ਉਸ ਦੇ ਪੁਰਾਣੇ ਕੱਪੜੇ ਤੱਕ ਭਗਤ ਹਜ਼ਾਰਾਂ ਰੁਪਿਆਂ 'ਚ ਖਰੀਦ ਲੈਂਦੇ ਸਨ। ਉਸ ਦੀਆਂ ਫਿਲਮਾਂ 'ਚ ਪਹਿਲੀ ਗਈ ਡਰੈੱਸ ਲੋਕਾਂ ਨੇ ਆਪਣੇ ਘਰਾਂ 'ਚ ਰੱਖੀ ਹੋਈ ਹੈ। ਇਸ ਤੋਂ ਇਲਾਵਾ ਰਾਮ ਰਹੀਮ ਦੇ ਨਾਲ ਫਿਲਮ ਦੇਖਣ ਦੀ ਵੀ ਇਕ ਫੀਸ ਹੁੰਦੀ ਸੀ। ਜਦੋਂ ਵੀ ਬਾਬਾ ਦੀ ਕੋਈ ਨਵੀਂ ਫਿਲਮ ਰਿਲੀਜ਼ ਹੁੰਦੀ ਸੀ ਤਾਂ ਉਹ ਜਿਸ ਥੀਏਟਰ 'ਚ ਭਗਤਾਂ ਦੇ ਨਾਲ ਫਿਲਮ ਦੇਖਣ ਜਾਂਦੇ ਸਨ। ਉਸ ਥੀਏਟਰ 'ਚ 5 ਹਜ਼ਾਰ ਰੁਪਏ ਤੱਕ ਦੀ ਟਿਕਟ ਹੁੰਦੀ ਸੀ। ਡੇਰੇ ਦੇ ਅੰਦਰ ਕੁਝ ਵੀ ਮੁਫਤ 'ਚ ਨਹੀਂ ਹੁੰਦਾ ਸੀ ਲਗਭਗ ਹਰ ਚੀਜ਼ ਦੇ ਭਾਅ ਰੱਖੇ ਹੋਏ ਸਨ।