FacebookTwitterg+Mail

ਦਿਲਜੀਤ ਦੀ ਨਜ਼ਰ 'ਚ ਇੱਕੋ-ਇਕ ਹੈ ਪੰਜਾਬੀਆਂ ਦਾ 'ਸੁਪਰ ਸਿੰਘ', ਜਾਣੋ ਕੌਣ ਨੇ ਉਹ... (ਤਸਵੀਰਾਂ)

harjit singh sajjan is real super singh for diljit dosanjh
13 June, 2017 06:42:28 PM

ਚੰਡੀਗੜ੍ਹ— ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੁਸਾਂਝ ਦੀ ਨਵੀਂ ਫਿਲਮ 'ਸੁਪਰ ਸਿੰਘ' ਛੇਤੀ ਹੀ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ 'ਜਗ ਬਾਣੀ' ਨੂੰ ਦਿੱਤੀ ਇਕ ਇੰਟਰਵਿਊ ਵਿਚ ਆਪਣੇ ਅਸਲ ਸੁਪਰ ਹੀਰੋ ਬਾਰੇ ਦੱਸਿਆ। ਦਿਲਜੀਤ ਨੇ ਦੱਸਿਆ ਕਿ ਉਹ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਉਨ੍ਹਾਂ ਅਤੇ ਪੰਜਾਬੀਆਂ ਦੇ ਅਸਲੀ 'ਸੁਪਰ ਹੀਰੋ' ਅਤੇ 'ਸੁਪਰ ਸਿੰਘ' ਹਨ। ਦਿਲਜੀਤ ਨੇ ਇੰਟਰਵਿਊ ਦੌਰਾਨ ਕਿਹਾ ਕਿ ਸੱਜਣ ਹੀ ਪੰਜਾਬੀਆਂ ਦੇ ਅਸਲੀ ਹੀਰੋ ਹਨ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦੇ ਨਾਲ ਸਿੰਘ ਲੱਗਦਾ ਹੈ ਅਤੇ ਉਹ ਦਸਤਾਰ ਸਜਾਉਂਦਾ ਹੈ, ਉਹ ਉਂਝ ਹੀ ਸੁਪਰ ਸਿੰਘ ਹੈ। ਉਨ੍ਹਾਂ ਕਿਹਾ ਕਿ ਸੱਜਣ ਦੀ ਸ਼ਖਸੀਅਤ ਹੀ ਅਜਿਹੀ ਹੈ ਕਿ ਉਹ ਸੁਪਰ ਸਿੰਘ ਲੱਗਦੇ ਹਨ ਅਤੇ ਸਾਰੇ ਪੰਜਾਬੀ ਤੇ ਉਹ ਨਿੱਜੀ ਤੌਰ 'ਤੇ ਸੱਜਣ ਦੀ ਸ਼ਖਸੀਅਤ ਅਤੇ ਉਨ੍ਹਾਂ ਦੀ ਸੋਚ ਤੋਂ ਕਾਫੀ ਪ੍ਰਭਾਵਿਤ ਹਨ।


Tags: Harjit Singh Sajjan Diljit Dosanjh ਹਰਜੀਤ ਸਿੰਘ ਸੱਜਣ ਸੁਪਰ ਸਿੰਘ ਦਿਲਜੀਤ ਦੋਸਾਂਝ