FacebookTwitterg+Mail

ਹਿਮਾਂਸ਼ੀ ਤੇ ਉਸ ਦੀਆਂ ਸਹੇਲੀਆਂ ਬਣੀਆਂ ਮਿਸਾਲ, ਹੜ੍ਹ ਪੀੜਤਾਂ ਦੀ ਕੀਤੀ ਮਦਦ

himanshi khurana friends in support of flood affected peoples
03 September, 2019 07:19:23 PM

ਜਲੰਧਰ (ਬਿਊਰੋ)— ਪੰਜਾਬ 'ਚ ਆਏ ਹੜ੍ਹ ਤੋਂ ਬਾਅਦ ਕਈ ਸਮਾਜ ਸੇਵੀ ਸੰਸਥਾਵਾਂ ਮਦਦ ਲਈ ਅੱਗੇ ਆਈਆਂ ਹਨ। ਇਨ੍ਹਾਂ 'ਚੋਂ ਇਕ ਨਾਮ ਹੈ ਖਾਲਸਾ ਏਡ ਦਾ, ਜੋ ਦਿਨ-ਰਾਤ ਇਕ ਕਰਕੇ ਮਦਦ ਲਈ ਮੌਜੂਦ ਰਹੀਆਂ। ਜਿਥੇ ਸਰਕਾਰ ਤੇ ਪ੍ਰਸ਼ਾਸਨ ਮਦਦ ਪਹੁੰਚਾਉਣ 'ਚ ਅਸਫਲ ਰਿਹਾ, ਉਥੇ ਹੀ ਖਾਲਸਾ ਏਡ ਦੇ ਵਾਲੰਟੀਅਰਜ਼ ਜਾਨ ਦੀ ਬਾਜ਼ੀ ਲਗਾ ਕੇ ਹੜ੍ਹ ਪੀੜਤਾਂ ਦੀ ਸੇਵਾ ਕਰਨ ਪਹੁੰਚੇ। ਖਾਲਸਾ ਏਡ ਨਾਲ ਕਈ ਪੰਜਾਬੀ ਫਿਲਮ ਜਗਤ ਦੇ ਸਿਤਾਰੇ ਵੀ ਜੁੜੇ, ਜਿਨ੍ਹਾਂ ਨੇ ਸੋਸ਼ਲ ਮੀਡੀਆ ਦੀ ਮਦਦ ਨਾਲ ਆਪਣੇ ਫੈਨਜ਼ ਨੂੰ ਵੀ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਗੱਲ ਆਖੀ।

ਇਸ ਮਨੁੱਖਤਾ ਦੀ ਸੇਵਾ 'ਚ ਸਿਰਫ ਨੌਜਵਾਨ ਮੁੰਡੇ ਹੀ ਨਹੀਂ, ਸਗੋਂ ਨੌਜਵਾਨ ਕੁੜੀਆਂ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਵੀ ਸੇਵਾ ਲਈ ਖੂਬ ਅੱਗੇ ਆਈ, ਜਿਸ ਨਾਲ ਬਾਕੀ ਕੁੜੀਆਂ ਨੂੰ ਵੀ ਹੌਸਲਾ ਮਿਲਿਆ ਤੇ ਉਨ੍ਹਾਂ ਨਾਲ ਮਦਦ ਲਈ ਡਟੇ। ਹਾਲ ਹੀ 'ਚ ਜਦੋਂ ਹਿਮਾਂਸ਼ੀ ਨਾਲ ਖਾਸ ਮੁਲਾਕਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ, 'ਮੈਂ ਇਥੇ ਇਕ ਸੈਲੇਬ੍ਰਿਟੀ ਵਜੋਂ ਨਹੀਂ ਆਈ, ਸਗੋਂ ਭਾਰਤ ਦੇਸ਼ ਦੀ ਇਕ ਆਮ ਨਾਗਰਿਕ ਹੋਣ ਦੇ ਨਾਤੇ ਆਈ ਹੈ। ਮਨੁੱਖਤਾ ਦੀ ਸੇਵਾ ਲਈ ਸਿਰਫ ਸੈਲੇਬ੍ਰਿਟੀਜ਼ ਹੀ ਨਹੀਂ, ਸਗੋਂ ਆਮ ਵਿਅਕਤੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।'


Tags: Khalsa AidHimanshi KhuranaPunjab Floodsਹਿਮਾਂਸ਼ੀ ਖੁਰਾਣਾਖਾਲਸਾ ਏਡ

Edited By

Rahul Singh

Rahul Singh is News Editor at Jagbani.