FacebookTwitterg+Mail

ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਹਿਮਾਂਸ਼ੀ, ਸਰਕਾਰ ਨੂੰ ਪਾਈਆਂ ਲਾਹਣਤਾਂ

himanshi khurana panjab floods
24 August, 2019 11:11:05 AM

ਜਲੰਧਰ (ਬਿਊਰੋ) — ਮਸ਼ਹੂਰ ਪੰਜਾਬੀ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਨਾ ਪੰਜਾਬ 'ਚ ਆਏ ਹੜ੍ਹਾਂ ਕਾਰਨ ਕਾਫੀ ਚਿੰਤਿਤ ਹੈ। ਇਸ ਦੇ ਚਲਦਿਆਂ ਬੀਤੇ ਦਿਨੀਂ ਹਿਮਾਂਸ਼ੀ ਖੁਰਾਨਾ ਨੇ ਆਪਣੀ ਟੀਮ ਤੇ  ਖਾਲਸਾ ਏਡ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਹੁੰਚ ਪੀੜਤ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਉਣ ਦਾ ਨੇਕ ਕੰਮ ਕੀਤਾ।

 

 
 
 
 
 
 
 
 
 
 
 
 
 
 

@khalsaaid_india

A post shared by Himanshi Khurana (@iamhimanshikhurana) on Aug 23, 2019 at 10:38am PDT

ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ, ਜੋ ਕਾਫੀ ਵਾਇਰਲ ਵੀ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਦੇ ਕੈਪਸ਼ਨ 'ਚ ਹਿਮਾਂਸ਼ੀ ਖੁਰਾਨਾ ਨੇ ਲਿਖਿਆ ''ਇੱਥੇ ਕੋਈ ਨੀ... ਨਾ ਮੀਡੀਆ ਨਾ ਹੈਲਪ....ਜੀ ਫੱਟਦਾ ਜਾਨਵਰ ਉੱਚੀ ਭੁੱਖੇ ਬੈਠੇ ਚੀਕਦੇ ਪਏ... 20-25 ਫੁੱਟ ਪਾਣੀ।''

 

ਉਥੇ ਹੀ ਹਿਮਾਂਸ਼ੀ ਖੁਰਾਨਾ ਨੇ ਮੀਡੀਆ ਨੂੰ ਫਟਕਾਰ ਲਾਉਂਦੇ ਹੋਏ ਲਿਖਿਆ, ''ਮੀਡੀਆ ਸਿਰਫ ਆਪਣੇ ਯੂਟਿਊਬ ਚੈਨਲ ਦੇ ਵਿਊਜ਼ ਲਈ ਆਉਂਦੀ ਹੈ ਨਾ ਕਿ ਕਿਸੇ ਦੀ ਮਦਦ ਲਈ... ਉਥੇ ਹੀ ਆਮ ਲੋਕਾਂ ਨੂੰ ਕਿਹਾ ਕਿ ਤੁਸੀਂ ਕੁਮੈਂਟਾਂ ਲਈ ਲੜਨਾ ਬੰਦ ਕਰੋ ਪੰਜਾਬ ਨੂੰ ਤੁਹਾਡੀ ਲੋੜ ਹੈ। ਮੈਨੂੰ ਆਪਣੀ ਟੀਮ 'ਤੇ ਮਾਣ ਹੈ ਕਿ ਉਹ ਖਾਸਲਾ ਏਡ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੀ।'' ਹਾਲਾਂਕਿ ਇਸ ਦੇ ਨਾਲ ਹੀ ਹਿਮਾਂਸ਼ੀ ਖੁਰਾਨਾ ਨੇ ਲਾਈਵ ਹੋ ਕੇ ਸਰਕਾਰਾਂ ਨੂੰ ਵੀ ਕੋਸਿਆ ਹੈ। ਦੱਸ ਦਈਏ ਕਿ ਬੇਸ਼ੱਕ ਹਿਮਾਂਸ਼ੀ ਖੁਰਾਨਾ ਨੇ ਇਸ ਵੀਡੀਓ ਅਤੇ ਕੈਪਸ਼ਨ 'ਚ ਮੀਡੀਆ ਦਾ ਜ਼ਿਕਰ ਕੀਤਾ ਹੈ ਪਰ ਜਦੋਂ ਤੋਂ ਪੰਜਾਬ 'ਚ ਹੜ੍ਹ ਆਇਆ ਹੈ ਮੀਡੀਆ ਉਦੋਂ ਤੋਂ ਹੀ ਵੱਖ-ਵੱਖ ਇਲਾਕਿਆ 'ਚ ਗਰਾਊਂਡ ਜ਼ੀਰੋ ਤੋਂ ਲਗਾਤਾਰ ਕਵਰੇਜ਼ ਕਰ ਰਿਹਾ ਹੈ। ਗੱਲ ਸਮਝ ਤੋਂ ਬਾਹਰ ਹੈ ਕਿ ਹਿਮਾਂਸ਼ੀ ਕਿਉਂ ਮੀਡੀਆ 'ਤੇ ਨਿਸ਼ਾਨਾ ਕਸ ਰਹੀ ਹੈ।

Punjabi Bollywood Tadka

ਦੱਸਣਯੋਗ ਹੈ ਕਿ ਕਿਸ਼ਤੀ ਰਾਹੀਂ ਹੜ੍ਹ ਪੀੜਤਾਂ ਤਕ ਰਸਦ ਪਹੁੰਚਾਅ ਰਹੀ ਹਿਮਾਂਸ਼ੀ ਨੇ ਜਦੋਂ ਇਕ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਹਾਲਾਤ ਜਾਣੇ। ਇਸ ਤੋਂ ਜਦੋਂ ਹਿਮਾਂਸ਼ੀ ਉਥੋ ਰਵਾਨਾ ਹੋਣ ਲੱਗੀ ਤਾਂ ਹੜ੍ਹ ਨਾਲ ਝੰਬੇ ਲੋਕਾਂ ਨੇ ਆਪਣੀ ਸਫਲ ਪ੍ਰਾਹੁਣਾਚਾਰੀ ਤੇ ਚੜ੍ਹਦੀ ਕਲਾ ਦਾ ਸਬੂਤ ਦਿੰਦਿਆਂ ਉਨ੍ਹਾਂ ਨੂੰ ਪੁੱਛਿਆ, “ਆਓ ਤੁਹਾਨੂੰ ਚਾਹ ਪਿਲਾਉਨੇਂ ਆਂ।'' ਇਹ ਸੁਣ ਹਿਮਾਂਸ਼ੀ ਹੈਰਾਨ ਰਹਿ ਗਈ ਕਿ ਇੰਨੀ ਮੁਸ਼ਕਿਲ ਦੇ ਬਾਵਜੂਦ ਉਹ ਲੋਕ ਇੰਨੀ ਜ਼ਿੰਦਾਦਿਲ ਹਨ।


Tags: Himanshi KhuranaKhalsa AidInstagramPunjab SarkarPanjab FloodsPunjabi Singer

Edited By

Sunita

Sunita is News Editor at Jagbani.