FacebookTwitterg+Mail

ਜਿੱਤ ਤੋਂ ਬਾਅਦ ਬਠਿੰਡਾ ਪਹੁੰਚੇ ਸੰਨੀ ਹਿੰਦੁਸਤਾਨੀ, ਦੱਸਿਆ ਆਉਣ ਵਾਲੇ ਪ੍ਰੋਜੈਕਟਸ ਬਾਰੇ

indian idol 11 winner sunny hindustani
28 February, 2020 02:57:52 PM

ਜਲੰਧਰ (ਕੁਣਾਲ ਬਾਂਸਲ) — 'ਇੰਡੀਅਨ ਆਈਡਲ 11' ਜਿੱਤਣ ਤੋਂ ਬਾਅਦ ਸੰਨੀ ਹਿੰਦੁਸਤਾਨੀ ਅੱਜ ਬਠਿੰਡਾ ਪਹੁੰਚੇ, ਜਿਥੇ ਉਨ੍ਹਾਂ ਨਾਲ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਸੰਨੀ ਨੇ ਕਿਹਾ, ''ਮੈਂ ਇਸ ਮੁਕਾਮ 'ਤੇ ਆਪਣੀ ਮਾਂ ਅਤੇ ਲੋਕਾਂ ਦੀਆਂ ਦੁਆਵਾਂ ਦੇ ਸਦਕਾ ਪਹੁੰਚਿਆ ਹਾਂ।
Punjabi Bollywood Tadka
ਜਲਦ ਹੀ ਲੋਕਾਂ ਨੂੰ ਮੇਰੇ ਪੰਜਾਬੀ ਗੀਤ ਵੀ ਸੁਣਨ ਨੂੰ ਮਿਲਣਗੇ, ਜਿਨ੍ਹਾਂ ਨਾਲ 'ਇੰਡੀਅਨ ਆਈਡਲ 11' ਦੀਆਂ ਮੇਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਯਾਦਾਂ ਨੂੰ ਮੈਂ ਕਦੇ ਵੀ ਭੁਲਾ ਨਹੀਂ ਸਕਦਾ।''
Punjabi Bollywood Tadka
ਦੱਸ ਦਈਏ ਕਿ ਆਉਣ ਵਾਲੇ ਕੁਝ ਦਿਨ ਤੱਕ ਸੰਨੀ ਹਿੰਦੁਸਤਾਨੀ ਲੰਡਨ ਲਈ ਰਵਾਨਾ ਹੋਣਗੇ। ਲੰਡਨ 'ਚ ਉਨ੍ਹਾਂ ਦਾ ਲਾਈਵ ਸ਼ੋਅ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
Punjabi Bollywood Tadka
ਦੱਸਣਯੋਗ ਹੈ ਕਿ ਸੰਨੀ ਹਿੰਦੁਸਤਾਨੀ ਪੰਜਾਬ ਦੇ ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਹੈ। ਸੰਨੀ ਪਹਿਲਾਂ ਬੂਟ ਪਾਲਿਸ਼ ਕਰਕੇ ਘਰ ਦਾ ਗੁਜ਼ਾਰਾ ਕਰਦੇ ਸਨ ਅਤੇ ਉਨ੍ਹਾਂ ਦੀ ਮਾਤਾ ਗੁਬਾਰੇ ਵੇਚਦੇ ਹੁੰਦੇ ਸਨ। ਸੰਨੀ ਨੇ ਗਾਇਕੀ ਦੀ ਕੋਈ ਵੀ ਪ੍ਰੋਫਸ਼ੈਨਲ ਸਿਖਲਾਈ ਨਹੀਂ ਲਈ ਸਗੋਂ ਸੁਣ-ਸੁਣ ਕੇ ਮਿਊਜ਼ਿਕ ਸਿੱਖਿਆ।
Punjabi Bollywood Tadka

ਬੂਟ ਪਾਲਿਸ਼ ਤੋਂ ਇੰਡੀਅਨ ਆਈਡਲ ਦੇ ਮੰਚ ਤੱਕ ਪਹੁੰਚਣ ਦਾ ਸਫਰ ਬਠਿੰਡਾ ਦੇ ਸੰਨੀ ਹਿੰਦੁਸਤਾਨੀ ਲਈ ਕਿਸੇ ਸੁਪਨੇ ਦੇ ਪੂਰੇ ਹੋਣ ਵਰਗਾ ਹੈ। ਪ੍ਰਤਿਭਾ ਤੇ ਮਿਹਨਤ ਨਾਲ ਇਸ ਮੁਕਾਮ ਤੱਕ ਪਹੁੰਚਣ ਵਾਲੇ ਸੰਨੀ ਨੇ ਆਪਣੀ ਬੁਲੰਦ ਆਵਾਜ਼ ਨਾਲ ਸਭ ਨੂੰ ਮੁਰੀਦ ਬਣਾਇਆ ਹੋਇਆ।


Tags: Indian Idol 11WinnerPunjabTrophyBathindaSunny HindustaniFamily ConditionTV Celebrity

About The Author

sunita

sunita is content editor at Punjab Kesari