FacebookTwitterg+Mail

ਨਾਮੀ ਪੰਜਾਬੀ ਗਾਇਕ 'ਜੈਲੀ' ਖਿਲਾਫ ਕੇਸ ਦੀ ਸੁਣਵਾਈ 17 ਤੱਕ ਟਲੀ

jarnail jelly
10 October, 2017 01:33:39 PM

ਮੋਹਾਲੀ(ਕੁਲਦੀਪ)— ਫਿਲਮੀ ਅਦਾਕਾਰਾ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ, ਬਲੈਕਮੇਲਿੰਗ ਵਰਗੇ ਸੰਗੀਨ ਦੋਸ਼ਾਂ ਤਹਿਤ ਦਰਜ ਕੇਸ ਦਾ ਸਾਹਮਣਾ ਕਰ ਰਹੇ ਪ੍ਰਸਿੱਧ ਪੰਜਾਬੀ ਗਾਇਕ ਜਰਨੈਲ ਜੈਲੀ ਖਿਲਾਫ ਮੋਹਾਲੀ ਅਦਾਲਤ ਵਿਚ ਚੱਲ ਰਹੇ ਕੇਸ ਦੀ ਸੁਣਵਾਈ ਅੱਜ ਅਦਾਲਤ ਵਿਚ ਹੋਈ। ਅਦਾਲਤ ਵਿਚ ਜੈਲੀ ਨੂੰ ਵੀ ਪੇਸ਼ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਕੇਸ ਵਿਚ ਜੈਲੀ ਖਿਲਾਫ ਅਦਾਲਤ ਦੋਸ਼ ਆਇਦ ਕੀਤੇ ਜਾਣੇ ਹਨ। ਮਾਣਯੋਗ ਅਦਾਲਤ ਨੇ ਫਿਲਹਾਲ ਕੇਸ ਦੀ ਸੁਣਵਾਈ ਲਈ ਅਗਲੀ ਤਰੀਕ 17 ਅਕਤੂਬਰ ਨਿਸ਼ਚਿਤ ਕਰ ਦਿੱਤੀ ਹੈ ।  
ਇਹ ਵੀ ਪਤਾ ਲੱਗਾ ਹੈ ਕਿ ਪੁਲਸ ਵਲੋਂ ਗਾਇਕ ਜੈਲੀ ਦਾ ਵੀ ਪਾਲੀਗ੍ਰਾਫ ਟੈਸਟ (ਝੂਠ ਫੜਨ ਵਾਲਾ ਟੈਸਟ) ਕਰਵਾਉਣ ਦੀ ਤਿਆਰੀ ਕੀਤੀ ਗਈ ਹੈ। ਇਸ ਲਈ ਪੁਲਸ ਨੂੰ ਦਿੱਲੀ ਸਥਿਤ ਲੈਬਾਰਟਰੀ ਵਲੋਂ 17 ਅਕਤੂਬਰ ਦੀ ਤਰੀਕ ਮਿਲੀ ਹੈ। ਹੁਣ ਪੁਲਸ ਜੈਲੀ ਦਾ ਪਾਲੀਗ੍ਰਾਫ ਟੈਸਟ ਕਰਵਾਉਣ ਲਈ ਅਦਾਲਤ ਤੋਂ ਮਨਜ਼ੂਰੀ ਲੈਣ ਲਈ ਅਰਜ਼ੀ ਦਾਇਰ ਕਰੇਗੀ। ਅਦਾਲਤ ਤੋਂ ਮਨਜ਼ੂਰੀ ਮਿਲਣ ਉਪਰੰਤ ਜੈਲੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ। ਪੁਲਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਅਦਾਲਤ ਤੋਂ ਮਨਜ਼ੂਰੀ ਮਿਲ ਜਾਂਦੀ ਹੈ ਅਤੇ ਸਭ ਕੁਝ ਠੀਕ-ਠਾਕ ਰਿਹਾ ਤਾਂ 17 ਅਕਤੂਬਰ ਨੂੰ ਦਿੱਲੀ ਸਥਿਤ ਲੈਬ ਵਿਚ ਜੈਲੀ ਦਾ ਪਾਲੀਗ੍ਰਾਫ ਟੈਸਟ ਕਰਵਾਇਆ ਜਾਵੇਗਾ।  
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਸ ਇਸ ਕੇਸ ਦੇ ਦੂਜੇ ਦੋ ਮੁਲਜ਼ਮਾਂ ਮਨਿੰਦਰ ਮੰਗਾ ਅਤੇ ਸਵਰਨ ਛਿੰਦਾ ਦਾ ਵੀ ਪਾਲੀਗ੍ਰਾਫ ਟੈਸਟ ਕਰਵਾ ਚੁੱਕੀ ਹੈ ਅਤੇ ਹੁਣ ਜੈਲੀ ਦਾ ਵੀ ਉਹੀ ਟੈਸਟ ਕਰਵਾਇਆ ਜਾਣਾ ਬਾਕੀ ਹੈ, ਤਾਂ ਕਿ ਕੇਸ ਦੀ ਅਸਲੀਅਤ ਸਾਹਮਣੇ ਆ ਸਕੇ।


Tags: Jarnail JellyRape CasePunjabi Singerਜਰਨੈਲ ਜੈਲੀ