ਜਲੰਧਰ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਲੋਂ ਲੁਧਿਆਣਾ ਤੋਂ ਐਮ. ਪੀ. ਰਵਨੀਤ ਸਿੰਘ ਬਿੱਟੂ ਦੇ ਇਕ ਟਵੀਟ ਦਾ ਸਹਾਰਾ ਲੈ ਕੇ ਦਿਲਜੀਤ ਦੁਸਾਂਝ 'ਤੇ ਪਲਟਵਾਰ ਕੀਤਾ ਗਿਆ ਹੈ। ਕੰਗਨਾ ਨੇ ਐਮ. ਪੀ. ਰਵਨੀਤ ਬਿੱਟੂ ਵਲੋਂ 18 ਜੂਨ ਨੂੰ ਕੀਤੇ ਟਵੀਟ ਨੂੰ ਰੀ-ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਇਸ ਆਗੂ ਵਲੋਂ ਅੱਤਵਾਦੀਆਂ ਦੀ ਪੋਲ ਖੋਲ੍ਹੀ ਜਾ ਰਹੀ ਹੈ, ਕੇ. ਜੇ. ਓ. ਚਾਪਲੂਸ ਤੇ ਬਾਕੀ ਅੱਤਵਾਦੀ ਜੋ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਨ ਅਤੇ ਦਾਦੀ ਨੂੰ ਬਿਨਾ ਮਤਲਬ ਡਰੈਗ ਕਰਕੇ ਆਪਣਾ ਏਜੰਡਾ ਚਲਾ ਰਹੇ ਹਨ।
ਦੱਸਣਯੋਗ ਹੈ ਕਿ ਰਵਨੀਤ ਬਿੱਟੂ ਵਲੋਂ 18 ਜੂਨ ਨੂੰ ਇਕ ਟਵੀਟ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਥੇਦਾਰ ਹਰਪ੍ਰੀਤ ਸਿੰਘ, ਦਿਲਜੀਤ ਦੁਸਾਂਝ, ਜੈਜੀ ਬੀ 'ਤੇ ਪੰਨੂ ਨੂੰ ਸਪੋਰਟ ਕਰਨ 'ਤੇ ਐਫ. ਆਈ. ਆਰ. ਦਰਜ ਕਰਨ ਲਈ ਕਿਹਾ ਸੀ।