FacebookTwitterg+Mail

ਨੋਟਿਸ ਤੋਂ ਬਾਅਦ ਅੱਜ ਪੇਸ਼ ਹੋਣਗੇ ਕਰਨ ਔਜਲਾ

karan aujla will appear today after notice
02 December, 2019 01:04:19 AM

ਮੋਹਾਲੀ, (ਰਾਣਾ)— ਵਾਇਲੇਸ਼ਨ ਦੇ ਚਲਾਨ ਕੇਸ 'ਚ ਕਰਨ ਔਜਲਾ ਨੇ ਪੁਲਸ ਨੂੰ ਫੋਨ ਕਰ ਕੇ ਕਿਹਾ ਕਿ ਉਸ ਦਾ ਲੁਧਿਆਣਾ 'ਚ ਸ਼ੋਅ ਹੈ, ਜਿਸ ਕਾਰਨ ਉਹ ਹੁਣ ਸੋਮਵਾਰ ਮੋਹਾਲੀ ਪੁਲਸ ਦੇ ਕੋਲ ਆਏਗਾ। ਉਥੇ ਹੀ 5 ਹੋਰ ਵਾਹਨ ਚਾਲਕਾਂ ਨੇ ਨੋਟਿਸ ਤੋਂ ਬਾਅਦ ਪੁਲਸ ਕੋਲ ਜਾ ਕੇ ਹਾਜ਼ਰੀ ਲਗਵਾ ਦਿੱਤੀ ਪਰ ਅਜੇ ਵੀ 3 ਵਾਹਨ ਚਾਲਕ ਪੁਲਸ ਕੋਲ ਨਹੀਂ ਪਹੁੰਚੇ, ਜਿਨ੍ਹਾਂ ਕੋਲ ਹੁਣ 24 ਘੰਟਿਆਂ ਦਾ ਸਮਾਂ ਬਚਿਆ ਹੈ। ਜਦੋਂ ਤਕ ਪੰਜਾਬੀ ਸਿੰਗਰ ਕਰਨ ਔਜਲਾ ਪੁਲਸ ਕੋਲ ਆ ਕੇ ਹਾਜ਼ਰੀ ਨਹੀਂ ਲਗਵਾਉਂਦਾ, ਉਦੋਂ ਤਕ ਪੁਲਸ ਵੀ ਉਸ ਨੂੰ ਸੁੱਖ ਦਾ ਸਾਹ ਨਹੀਂ ਲੈਣ ਦੇਵੇਗੀ। ਪੁਲਸ ਨੇ ਸ਼ੁੱਕਰਵਾਰ ਨੂੰ ਔਜਲਾ ਨੂੰ ਟਰੇਸ ਕਰ ਕੇ ਨੋਟਿਸ ਦਿੱਤਾ, ਜਿਸ 'ਤੇ ਸਿੰਗਰ ਨੇ ਜਲਦੀ ਹੀ ਪੁਲਸ ਨੂੰ ਆਫਿਸ ਵਿਚ ਆਉਣ ਲਈ ਕਿਹਾ। ਉਸ ਨੇ ਮੋਹਾਲੀ ਪੁਲਸ ਨੂੰ ਫੋਨ ਕਰ ਕੇ ਕਿਹਾ ਕਿ ਉਹ ਸ਼ਨੀਵਾਰ ਤੇ ਐਤਵਾਰ ਨਹੀਂ ਆ ਸਕਦਾ ਅਤੇ ਉਹ ਸੋਮਵਾਰ ਨੂੰ ਪਹੁੰਚੇਗਾ।


Tags: ਕਰਨ ਔਜਲਾ ਨੋਟਿਸ Karan Aujla Notice

About The Author

KamalJeet Singh

KamalJeet Singh is content editor at Punjab Kesari