ਬਠਿੰਡਾ (ਬਿਊਰੋ) — ਬੂਟ ਪਾਲਿਸ਼ ਤੋਂ ਇੰਡੀਅਨ ਆਈਡਲ ਦੇ ਮੰਚ ਤੱਕ ਪਹੁੰਚਣ ਦਾ ਸਫਰ ਬਠਿੰਡਾ ਦੇ ਸਨੀ ਹਿੰਦੁਸਤਾਨੀ ਲਈ ਕਿਸੇ ਸੁਪਨੇ ਦੇ ਪੂਰੇ ਹੋਣ ਵਰਗਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪ੍ਰਤਿਭਾ ਤੇ ਮਿਹਨਤ ਨਾਲ ਇਸ ਮੁਕਾਮ ਤੱਕ ਪਹੁੰਚਣ ਵਾਲੇ ਸਨੀ ਦੀ ਆਵਾਜ਼ ਦੇ ਮੁਰੀਦ ਤਾਂ ਸਾਰੇ ਹੀ ਹਨ ਪਰ ਮਦਦ ਕਰਨ ਵਾਲਾ ਕੋਈ ਨਹੀਂ ਹੈ। ਹਾਲਾਂਕਿ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਸਨੀ ਦੀ ਕੁਝ ਮਾਲੀ ਸਹਾਇਤਾ ਕੀਤੀ ਸੀ, ਜਿਸ ਨਾਲ ਉਸ ਨੇ ਆਪਣਾ ਕਰਜ ਚੁਕਾਇਆ ਸੀ। ਮਦਦ ਲਈ ਨਹੀਂ ਆ ਰਿਹਾ ਕੋਈ ਅੱਗੇ ਸਨੀ ਲਈ ਸ਼ਹਿਰ ਦੇ ਹਰ ਵਿਅਕਤੀ ਨੇ ਭਾਵੇਂ ਸੋਸ਼ਲ ਮੀਡੀਆ ਜਾਂ ਵ੍ਹਾਸਅਪ ਐਪ ਤੇ ਮੇਨ ਬਾਜ਼ਾਰਾਂ 'ਚ ਫਲੈਕਸ ਬੋਰਡ ਲਾ ਕੇ ਵੋਟ ਮੰਗੇ ਪਰ ਪਰਿਵਾਰ ਦੀ ਸਹਾਇਤਾ ਲਈ ਕੋਈ ਅੱਗੇ ਨਹੀਂ ਆ ਰਿਹਾ ਹੈ। ਕੁਝ ਸਮਾਂ ਪਹਿਲਾਂ ਹੀ ਸਨੀ ਨੇ ਨਵਾਂ ਘਰ ਬਣਵਾਇਆ ਸੀ। ਹਾਲਾਂਕਿ ਕੈਮਰੇ ਬਿਨਾਂ ਪਲਾਸਤਰ ਕੀਤੇ ਹਨ ਅਤੇ ਨਾ ਹੀ ਘਰ 'ਚ ਕੋਈ ਦਰਵਾਜ਼ਾ ਹੈ। ਜਦੋਂ ਵੀ ਟੀ. ਵੀ. 'ਤੇ ਉਸ ਦਾ ਸ਼ੋਅ ਹੁੰਦਾ ਹੈ ਤਾਂ ਉਸ ਦੀ ਮਾਂ ਤੇ ਤਿੰਨ ਭੈਣਾਂ ਗੁਆਂਢੀਆਂ ਦੇ ਘਰ ਜਾ ਕੇ ਦੇਖਦੀਆਂ ਹਨ।
ਭੈਣ ਸਕੀਨਾ ਨੇ ਦੱਸੇ ਘਰ ਦੇ ਹਾਲਾਤ ਇਕ ਹਫਤੇ ਪਹਿਲਾਂ ਆਪਣੀ ਮਾਂ ਸੋਮਾ ਨਾਲ ਮੁੰਬਈ ਜਾ ਕੇ ਮਿਲਣ ਵਾਲੀ ਭੈਣ ਸਕੀਨਾ ਨੇ ਦੱਸਿਆ ਕਿ ਘਰ ਦੀ ਹਾਲਤ ਕਾਫੀ ਖਰਾਬ ਹੈ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਉਹ ਆਪਣੇ ਭਰਾ ਦੀ ਬਦੌਲਤ ਵਿਮਾਨ ਤੋਂ ਮੁੰਬਈ ਜਾਵੇਗੀ। ਮੈਂ ਤਾਂ ਟੀ. ਵੀ. 'ਤੇ ਹੀ ਵੱਡੇ-ਵੱਡੇ ਸਟੇਜ ਦੇਖੇ ਸਨ ਪਰ ਜਦੋਂ ਮੈਂ ਮੁੰਬਈ 'ਚ ਆਪਣੇ ਭਰਾ ਨਾਲ ਸਟੇਜ 'ਤੇ ਬੋਲ ਰਹੀ ਸੀ ਤਾਂ ਮੇਰੇ ਹੱਥ-ਪੈਰ ਕੰਬ ਰਹੇ ਸਨ।
ਮੁੰਬਈ ਪਹੁੰਚੀ ਮਾਂ ਨੇ ਦੱਸਿਆ ਦਿਲ ਦਾ ਦਰਦ ਘਰ ਦੇ ਕੌਨੇ 'ਚ ਸਨੀ ਦਾ ਬੂਟ ਪਾਲਿਸ਼ ਕਰਨ ਦਾ ਸਾਮਾਨ ਰੱਖਿਆ ਹੋਇਆ ਹੈ। ਸਨੀ ਦੀ ਮਾਂ ਨੇ ਦੱਸਿਆ ਕਿ ਘਰ ਦੇ ਹਾਲਾਤ ਅਜਿਹੇ ਸਨ ਕਿ ਬਠਿੰਡਾ ਤੋਂ ਬਾਹਰ ਜਾਣ ਬਾਰੇ ਕਦੇ ਸੋਚਿਆ ਹੀ ਨਹੀਂ ਸੀ। ਉਹ ਵੀ ਵਿਮਾਨ ਰਾਹੀਂ। ਵਿਮਾਨ 'ਚ ਬੈਠ ਕੇ ਮੁੰਬਈ ਜਾਣ, ਬੇਟੇ ਨਾਲ ਮਿਲਣ ਤੱਕ ਮੂੰਹ 'ਚੋਂ ਲਫਜ਼ ਘੱਟ ਤੇ ਅੱਥਰੂ ਜ਼ਿਆਦਾ ਨਿਕਲ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ ਗੈਸ ਕੰਨੈਕਸ਼ਨ ਨਹੀਂ ਹੈ। ਅੱਜ ਵੀ ਪੁਰਾਣੇ ਮਿੱਟੀ ਦੇ ਚੁੱਲ੍ਹੇ 'ਤੇ ਰੋਟੀ ਬਣਾਉਂਦੀ ਹਾਂ। ਇੱਟਾਂ ਨਾਲ ਚਾਰ ਦੀਵਾਰੀ ਕਰਕੇ ਬਾਥਰੂਮ ਬਣਾਇਆ ਗਿਆ ਹੈ ਪਰ ਉਸ 'ਚ ਦਰਵਾਜ਼ਾ ਤੇ ਛੱਤ ਨਹੀਂ ਹੈ। ਇਹੀ ਕਮਰਿਆਂ ਦਾ ਹਾਲ ਹੈ। ਇਕ ਪਾਸੇ ਤਰਪੇਲ ਪਾ ਕੇ ਉਸ ਨੂੰ ਰਸੋਈ ਦਾ ਆਕਾਰ ਦਿੱਤਾ ਗਿਆ ਹੈ। ਮੇਨ ਗੇਟ ਦਾ ਦਰਵਾਜਾ ਟੁੱਟਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਸਨੀ ਇਕ ਉਮੀਦ ਦੀ ਕਿਰਨ ਇਸ ਘਰ 'ਚ ਲਿਆਇਆ ਹੈ। ਇੰਝ ਕਰੇਗਾ ਮਾਂ ਦੇ ਸੁਪਨੇ ਪੂਰੇ ਉਥੇ ਹੀ ਸਨੀ ਦਾ ਕਹਿਣਾ ਹੈ ਕਿ, ''ਪ੍ਰਮਾਤਮਾ ਨੇ ਚਾਹਿਆ ਤਾਂ ਮੈਂ ਆਪਣੀ ਕਮਾਈ ਨਾਲ ਘਰ ਬਣਾਵਾਂਗਾ। ਮੈਨੂੰ ਹਿਮੇਸ਼ ਰੇਸ਼ਮੀਆ ਨੇ ਇਕ ਗੀਤ ਲਈ ਤੇ ਕੁਮਾਰ ਬ੍ਰਦਰਸ ਕੰਪਨੀ ਨੇ ਸਾਈਨ ਕੀਤਾ ਹੈ। ਮੈਂ ਜਲਦ ਹੀ ਆਪਣੀ ਮਾਂ ਦਾ ਸੁਪਨਾ ਪੂਰਾ ਕਰਾਂਗਾ।''