FacebookTwitterg+Mail

ਕੇ. ਐੱਸ. ਮੱਖਣ ਨੇ ਲਾਈਵ ਹੋ ਕੇ ਤਿਆਗੇ ਕਕਾਰ, ਛੱਡਿਆ ਸਿੱਖੀ ਸਰੂਪ

ksmakhan and gurdas maan
01 October, 2019 04:12:11 PM

ਜਲੰਧਰ (ਸੁੱਖ ਜਗਰਾਓ) — ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗਾਇਕ ਗੁਰਦਾਸ ਮਾਨ ਦੀ ਹਿਮਾਇਤ ਕਰਨ ਤੋਂ ਬਾਅਦ ਕੇ. ਐੱਸ ਮੱਖਣ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ, ਜਿਸ ਨੂੰ ਲੈ ਕੇ ਉਹ ਕਾਫੀ ਦੁੱਖੀ ਹਨ। ਉਨ੍ਹਾਂ ਨੇ ਹਾਲ ਹੀ 'ਚ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਹੋ ਕੇ ਆਪਣੇ ਸਿੱਖੀ ਕਕਾਰ ਗੁਰਦੁਆਰਾ ਸਾਹਿਬ ਜਾ ਕੇ ਭੇਟ ਕੀਤੇ ਹਨ। ਉਨ੍ਹਾਂ ਨੇ ਕਿਹਾ ਜੇ ਮੈਂ ਸਿੱਖੀ ਦਾ ਫਾਇਦਾ ਨਹੀਂ ਕਰ ਸਕਦਾ ਤਾਂ ਮੈਂ ਨੁਕਸਾਨ ਕਰਨ ਦੇ ਵੀ ਹੱਕ 'ਚ ਨਹੀਂ ਹਾਂ।
ਹਾਲਾਂਕਿ ਇਸ ਤੋਂ ਬਾਅਦ ਜਦੋਂ ਕੇ. ਐੱਸ. ਮੱਖਣ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬੇਹੱਦ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਕਿਹਾ ਮੈਂ ਹਾਲੇ ਇਸ ਮੁੱਦੇ 'ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਮਾਨਸਿਕ ਤੌਰ 'ਤੇ ਬੇਹੱਦ ਪ੍ਰੇਸ਼ਾਨ ਹਾਂ।


ਦੱਸਣਯੋਗ ਹੈ ਕਿ ਕੇ. ਐੱਸ. ਮੱਖਣ ਨੇ ਕਿਹਾ ਸੀ ਕਿ ਪੰਜਾਬੀ ਕੌਮ ਪੰਜਾਬੀ ਨਾਲ ਨਾ ਲੜੇ। ਸਾਡੇ ਕੁਝ ਸਿੱਖ ਪ੍ਰਚਾਰਕਾਂ ਨੇ ਪੰਜਾਬੀ ਮਾਂ ਬੋਲੀ ਦੇ ਵਿਵਾਦ ਨੂੰ ਸਿੱਧਾ ਸਿੱਖੀ ਨਾਲ ਜੋੜ ਲਿਆ। ਜੇਕਰ ਮੈਂ ਕੁਝ ਬੋਲਦਾ ਹਾਂ ਤਾਂ ਸਿੱਧਾ ਮੇਰੀ ਸਿੱਖੀ 'ਤੇ ਸਵਾਲ ਖੜ੍ਹੇ ਕਰਦੇ ਹਨ। ਰਣਵੀਰ ਸਾਹਬ , ਅਵਤਾਰ ਸਿੰਘ ਵਰਗੇ ਪ੍ਰਚਾਰਕ ਗੰਭੀਰ ਹੋਣ ਦੇ ਬਾਵਜੂਦ ਵੀ ਇੰਨੇ ਹਲਕੇ ਸ਼ਬਦ ਇਸਤੇਮਾਲ ਕਰਦੇ ਹਨ ਤਾਂ ਬਹੁਤ ਦੁੱਖ ਹੁੰਦਾ ਹੈ।


Tags: KSMakhanGurdas MaanLive FacebookPunjabi Singer

About The Author

sunita

sunita is content editor at Punjab Kesari