ਜਲੰਧਰ(ਬਿਊਰੋ)— 'ਤੇਰੀ ਮੰਜੀ ਥੱਲੇ ਕੌਣ, ਭਾਬੀ ਦੀਵਾ ਜਗਾ...' ਵਰਗੇ ਕਈ ਮਸ਼ਹੂਰ ਪੰਜਾਬੀ ਗੀਤ ਗਾਉਣ ਵਾਲੇ ਗਾਇਕ ਕੁਲਬੀਰ ਸਿੰਘ ਨੇ ਦੋਸ਼ ਲਾਇਆ ਹੈ ਕਿ ਕਾਲੋਨੀ ਕੋਲ ਮੈਰਿਜ ਪੈਲੇਸ 'ਚ ਰਾਤ 2 ਵਜੇ ਦੇ ਕਰੀਬ ਉੱਚੀ ਆਵਾਜ਼ 'ਚ ਡੀਜੇ ਵੱਜਣ ਕਾਰਨ ਬੱਚੇ ਪੜ੍ਹ ਨਹੀਂ ਪਾਉਂਦੇ ਤੇ ਬਜ਼ਰੁਗ ਸੌ ਨਹੀਂ ਸਕਦੇ। ਉਨ੍ਹਾਂ ਨੇ ਦੱਸਿਆ ਕਿ ਇਸ ਬਾਰੇ ਆਵਾਜ਼ ਪ੍ਰਦੂਸ਼ਣ ਨੂੰ ਸ਼ਿਕਾਇਤ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਪੁਲਸ ਨੇ ਕੋਈ ਐਕਸ਼ਨ ਨਹੀਂ ਲੈ ਰਹੀ। ਮੈਰਿਜ ਪੈਲੇਸ ਨਿਊ ਆਨੰਦ ਨਗਰ ਤੇ ਜਨਤਾ ਕਾਲੋਨੀ ਦੇ ਕਰੀਬ ਹੈ। ਨਵੰਬਰ ਦੇ ਆਖਰੀ ਹਫਤੇ ਜਦੋਂ ਦੇਰ ਰਾਤ ਤੱਕ ਡੀਜੇ ਵੱਜਦਾ ਰਿਹਾ ਤਾਂ ਕੁਲਬੀਰ ਨੇ 100 ਨਵੰਬਰ 'ਤੇ ਕਈ ਵਾਰ ਫੋਨ ਕੀਤਾ। ਦੋ ਰਿੰਗ ਜਾਣ ਤੋਂ ਬਾਅਦ ਫੋਨ ਕੱਟਿਆ ਜਾਂਦਾ ਸੀ। ਫਿਰ 181 'ਤੇ ਫੋਨ ਕੀਤਾ ਪਰ ਉਥੋਂ ਵੀ ਕੋਈ ਜਵਾਬ ਨਾ ਮਿਲਿਆ। ਹਾਰ ਕੇ ਪੁਲਸ ਥਾਣਾ ਡਿਵੀਜ਼ਨ ਨੰਬਰ ਇਕ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਪੂਰੀ ਕਾਲੋਨੀ ਲਿਖਿਤ ਸ਼ਿਕਾਇਤ ਨਹੀਂ ਦਿੰਦੀ ਅਸੀਂ ਕਾਰਵਾਈ ਨਹੀਂ ਕਰ ਸਕਦੇ।
ਕੁਲਬੀਰ ਨੇ ਕਿਹਾ, ਮੇਰੇ ਬੱਚੇ ਪੜਾਈ ਨਹੀਂ ਕਰ ਪਾਉਂਦੇ। ਜਦੋਂ ਮੈਰਿਜ ਪੈਲੇਸ 'ਚ ਡੀਜੇ ਵੱਜਦਾ ਹੈ ਤਾਂ ਅਜਿਹਾ ਲੱਗਦਾ ਹੈ ਕਿ ਸਾਡੇ ਘਰ ਦੇ ਬਾਹਰ ਹੀ ਕਿਸੇ ਨੇ ਡੀਜੇ ਲਾਏ ਹੋਣ। ਜਿੰਨਾ ਮਰਜ਼ੀ ਉਪਾਅ ਕਰ ਲੋ ਉੱਚੀ ਆਵਾਜ਼ ਤੋਂ ਰਾਹਤ ਨਹੀਂ ਮਿਲਦੀ।
ਫੇਸਬੁੱਕ 'ਤੇ ਲਿਖਿਆ- ਕਾਨੂੰਨ ਇੰਨਾ ਬੋਲਾ ਹੋ ਗਿਆ ਜੀ
ਕੁਲਬੀਰ ਸਿੰਘ ਨੇ 29 ਨਵੰਬਰ ਨੂੰ ਆਪਣੀ ਫੇਸਬੁੱਕ ਵਾਲ 'ਤੇ ਪੋਸਟ ਕੀਤਾ ਕਿ 'ਆ 100 ਨੰਬਰ ਕਿਉਂ ਰੱਖਿਆ ਕੈਪਟਨ ਸਾਹਿਬ, ਜ਼ਿਆਦਾ ਲੱਗਦਾ ਤਾਂ ਹੈ ਨਹੀਂ... ਨਾ ਹੀ ਕੋਈ ਹੋਰ ਹੈਲਪ ਨੰਬਰ...ਹੁਣ ਅਸੀਂ 911 ਲਾਇਏ???
ਦੂਜੇ ਮੈਸੇਜ 'ਚ ਉਨ੍ਹਾਂ ਨੇ ਲਿਖਿਆ ਕਿ ਸਾਡੇ ਜਲੰਧਰ ਦਾ ਇਕ ਰਿਜ਼ਾਰਟ ਦੇ ਡੀਜੇ ਦੀ ਆਵਾਜ਼ ਪ੍ਰਦੂਸ਼ਣ ਰਾਤ 2 ਵਜੇ ਤੱਕ ਚੱਲਦਾ ਹੈ। ਕਾਨੂੰਨ ਇੰਨਾ ਬੋਲਾ ਹੋ ਗਿਆ ਜੀ।
ਲਿਖਿਤ 'ਚ ਸ਼ਿਕਾਇਤ ਦਿੱਤੀ ਜਾਵੇਗੀ ਤਾਂ ਕਰਾਂਗੇ ਕਾਰਵਾਈ : ਪੁਲਸ
ਥਾਨਾ ਡਿਵੀਜ਼ਨ ਨੰਬਰ 1 ਦੇ ਐੱਸ. ਐੱਚ. ਓ. ਰਛਮਿੰਦਰ ਸਿੰਘ ਨੇ ਦੱਸਿਆ ਕਿ, ਮੈਨੂੰ ਗਾਇਕ ਦੀ ਸ਼ਿਕਾਇਤ ਦੀ ਕੋਈ ਜਾਣਕਾਰੀ ਨਹੀਂ ਹੈ। ਜੇਕਰ ਰਾਤ 2 ਵਜੇ ਡੀਜੇ ਵੱਜਦਾ ਹੈ ਤਾਂ ਉਹ ਪੁਲਸ ਨੂੰ ਸ਼ਿਕਾਇਤ ਕਰ ਸਕਦੇ ਹਨ ਪੁਲਸ ਤੁਰੰਤ ਡੀਜੇ ਬੰਦ ਕਰਵਾ ਦੇਵੇਗੀ। ਇਸ ਦੇ ਪੱਕੇ ਹੱਲ ਲਈ ਲਿਖਿਤ 'ਚ ਸ਼ਿਕਾਇਤ ਕਰਨੀ ਪਵੇਗੀ।
ਪੈਲੇਸ ਕਿਸੇ ਨੇਤਾ ਦੇ ਭਰਾ ਦਾ ਇਸ ਲਈ ਕਾਰਵਾਈ ਨਹੀਂ ਹੋ ਰਹੀ
ਸੂਤਰਾਂ ਦਾ ਕਹਿਣਾ ਹੈ ਕਿ ਪੈਲੇਸ ਕਿਸੇ ਨੇਤਾ ਦੇ ਭਰਾ ਦਾ ਹੈ ਅਤੇ ਪੁਲਸ ਇਸ ਲਈ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਬੱਚ ਰਹੀ ਹੈ।