ਜਲੰਧਰ (ਬਿਊਰੋ)— ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਵਲੋਂ ਲਿਖਿਆ ਗਿਆ ਪੰਜਾਬੀ ਗੀਤ 'ਕਿਉਂ ਰੁੱਸ ਗਿਆ' ਸੋਮਵਾਰ ਨੂੰ ਯੂਟਿਊਬ 'ਤੇ ਰਿਲੀਜ਼ ਕੀਤਾ ਜਾਵੇਗਾ। ਪੰਜਾਬੀ ਗਾਇਕ ਜ਼ੋਰਾਵਰ ਵਲੋਂ ਗਾਏ ਇਸ ਗੀਤ ਦਾ ਟੀਜ਼ਰ 25 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ ਤੇ ਇਸ ਨੂੰ ਯੂਟਿਊਬ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਗੀਤ ਦਾ ਮਿਊਜ਼ਿਕ ਚੀਤਾ ਵਲੋਂ ਕੰਪੋਜ਼ ਕੀਤਾ ਗਿਆ ਹੈ ਤੇ ਹੇਨਮ ਖਨੇਜਾ ਇਸ ਗੀਤ ਦੀ ਮਿਊਜ਼ਿਕ ਵੀਡੀਓ 'ਚ ਲੀਡ ਰੋਲ 'ਚ ਹੈ। ਇਸ ਗੀਤ ਦੀ ਪ੍ਰੋਡਕਸ਼ਨ ਮਨਮੋਰਦ ਸਿੱਧੂ ਤੇ ਗੁਨਬੀਰ ਸਿੰਘ ਸਿੱਧੂ ਵਲੋਂ ਕੀਤੀ ਗਈ ਹੈ। ਵ੍ਹਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ 'ਕਿਉਂ ਰੁੱਸ ਗਿਆ' ਗੀਤ ਰਿਲੀਜ਼ ਹੋਵੇਗਾ।

ਗੀਤ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਸੀਨੀਅਰ ਵਕੀਲ, ਸਾਬਕਾ ਕੇਂਦਰੀ ਮੰਤਰੀ ਤੇ ਹੰਡੇ ਹੋਏ ਸਿਆਸਤਦਾਨ ਦੇ ਸੰਗੀਤ ਦੇ ਪ੍ਰਤੀ ਰੁਚੀ ਨੂੰ ਦਰਸਾਉਂਦਾ ਹੈ। ਕਪਿਲ ਸਿੱਬਲ ਦੀ ਜਨਤਕ ਸਾਖ ਅਜਿਹੀ ਨਹੀਂ ਹੈ, ਜਿਸ ਨੂੰ ਦੇਖ ਕੇ ਲੱਗੇ ਕਿ ਉਹ ਸੰਗੀਤ ਪ੍ਰਤੀ ਇੰਨੇ ਸੁਹਿਰਦ ਤੇ ਜਜ਼ਬਾਤੀ ਹੋ ਸਕਦੇ ਹਨ। ਗੀਤ ਸੈਡ-ਰੋਮਾਂਟਿਕ ਜ਼ੋਨਰ ਦਾ ਹੈ। ਇਸ ਦੀ ਵੀਡੀਓ ਰਾਹੁਲ ਅਰੋੜਾ ਵਲੋਂ ਬਣਾਈ ਗਈ ਹੈ।