ਜਲੰਧਰ (ਬਿਊਰੋ)— ਸਮਾਜ ਸੇਵੀ ਮਨਦੀਪ ਸਿੰਘ ਮੈਣੀ ਕੋਰੋਨਾ ਵਾਇਰਸ ਦੇ ਸਮੇਂ 'ਚ ਲੋੜਵੰਦਾਂ ਦੀ ਦਿਲ ਖੋਲ੍ਹ ਕੇ ਮਦਦ ਕਰ ਰਹੇ ਹਨ। ਮਨਦੀਪ ਸਿੰਘ ਦੀ 'ਹਿਊਮੈਨਿਟੀ ਫਰਸਟ' ਨਾਂ ਤੋਂ ਐੱਨ. ਜੀ. ਓ. ਹੈ, ਜੋ ਬੇਸਹਾਰਾ ਲੋਕਾਂ ਤੇ ਲੋੜਵੰਦਾਂ ਲਈ ਜਿਥੇ ਰਾਸ਼ਨ ਦੀ ਮਦਦ ਕਰਦੀ ਹੈ, ਉਥੇ ਉਨ੍ਹਾਂ ਨੂੰ ਘਰ ਵੀ ਬਣਾ ਕੇ ਦੇ ਰਹੀ ਹੈ।
ਮਨਦੀਪ ਸਿੰਘ ਨਾਲ ਹੁਣ ਟਿਕਟਾਕ ਸਟਾਰ ਨੂਰ ਦੀ ਟੀਮ ਵੀ ਜੁੜ ਚੁੱਕੀ ਹੈ, ਜੋ ਮੋਗਾ ਜ਼ਿਲੇ 'ਚ ਲੋੜਵੰਦਾਂ ਦੀ ਮਦਦ ਕਰਨਗੇ। ਇਸ ਦੀ ਜਾਣਕਾਰੀ ਮਨਦੀਪ ਸਿੰਘ ਮੈਣੀ ਨੇ ਇਕ ਵੀਡੀਓ ਸਾਂਝੀ ਕਰਕੇ ਦਿੱਤੀ ਹੈ। ਵੀਡੀਓ 'ਚ ਮਨਦੀਪ ਸਿੰਘ ਨਾਲ ਨੂਰ, ਸੰਦੀਪ ਤੇ ਵਰਨ ਨਜ਼ਰ ਆ ਰਹੇ ਹਨ, ਜੋ ਨੂਰ ਨਾਲ ਵਾਇਰਲ ਵੀਡੀਓਜ਼ ਬਣਾ ਚੁੱਕੇ ਹਨ।
ਉਥੇ ਜੇਕਰ ਮਨਦੀਪ ਸਿੰਘ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ਦੀ ਹਰੇਕ ਪੋਸਟ ਦੂਜਿਆਂ ਨੂੰ ਮਦਦ ਲਈ ਪ੍ਰੇਰਿਤ ਕਰਨ ਵਾਲੀ ਹੁੰਦੀ ਹੈ।