FacebookTwitterg+Mail

ਹੜ੍ਹ ਪੀੜਤਾਂ ਲਈ ਗਾਇਕ ਮੀਕਾ ਸਿੰਘ ਦਾ ਵੱਡਾ ਐਲਾਨ (ਵੀਡੀਓ)

29 August, 2019 04:34:21 PM

ਜਲੰਧਰ (ਬਿਊਰੋ) - ਗੁਆਂਢੀ ਮੁਲਕ ਪਾਕਿਸਤਾਨ ’ਚ ਸ਼ੋਅ ਲਾਉਣ ਤੋਂ ਬਾਅਦ ਪੰਜਾਬੀ ਗਾਇਕ ਮੀਕਾ ਸਿੰਘ ਲਗਾਤਾਰ ਸੁਰਖੀਆਂ ’ਚ ਛਾਏ ਹੋਏ ਹਨ। ਹੁਣ ਮੀਕਾ ਸਿੰਘ ਇਕ ਨਵੇਂ ਮਾਮਲੇ ਨੂੰ ਲੈ ਕੇ ਚਰਚਾ ’ਚ ਆ ਚੁੱਕੇ ਹਨ। ਦਰਅਸਲ ਮੀਕਾ ਸਿੰਘ ਨੇ ਹੜ੍ਹਾਂ ਦੀ ਮਾਰ ਝੱਲ ਰਹੇ ਵੱਖ-ਵੱਖ ਸੂਬੇ ਰਾਜਸਥਾਨ, ਮਹਾਰਾਸ਼ਟਰ ਅਤੇ ਪੰਜਾਬ ਨੂੰ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਜੀ ਹਾਂ, ਮੀਕਾ ਸਿੰਘ ਨੇ ਹੜ੍ਹਾਂ ਪੀੜਤਾਂ ਦੀ ਸੇਵਾ ’ਚ ਲੱਗੀ ਖਾਲਸਾ ਏਡ ਸੰਸਥਾ ਨੂੰ 25 ਲੱਖ ਰੁਪਏ ਦੀ ਰਕਮ ਦੇਣ ਦੀ ਗੱਲ ਆਖੀ ਹੈ। ਮੀਕਾ ਸਿੰਘ ਨੇ ਇਸ ਦਾ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਨੂੰ ਖਾਲਸਾ ਏਡ ਵਲੋਂ ਵੀ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਗਿਆ ਹੈ। ਦੱਸ ਦਈਏ ਕਿ ਮੀਕਾ ਸਿੰਘ ਦਾ ਸ਼ੋਅ ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਡੀ. ਸੀ. ’ਚ ਹੋਣ ਜਾ ਰਿਹਾ ਹੈ, ਜਿਸ ਤੋਂ ਇਕੱਠਾ ਹੋਣ ਵਾਲਾ ਰੁਪਇਆ ਉਹ ਖਾਲਸਾ ਏਡ ਸੰਸਥਾ ਨੂੰ ਦੇਣਗੇ।


ਦੱਸਣਯੋਗ ਹੈ ਕਿ ਮੀਕਾ ਸਿੰਘ ਦਾ ਇਹ ਕਹਿਣਾ ਹੈ ਕਿ ਉਂਝ ਤਾਂ ਬਹੁਤ ਸਾਰੀਆਂ ਸੰਸਥਾਵਾਂ ਸਮਾਜ ਸੇਵਾ ਦਾ ਕੰਮ ਕਰ ਰਹੀਆਂ ਹਨ ਪਰ ਮੈਨੂੰ ਖਾਲਸਾ ਏਡ ਦੇ ਕੰਮ ਕਰਨ ਦਾ ਢੰਗ ਕਾਫੀ ਵਧੀਆ ਲੱਗਾ, ਜਿਸ ਕਾਰਨ ਮੈਂ ਇਹ ਮਦਦ ਰਾਸ਼ੀ ਖਾਲਸਾ ਏਡ ਨੂੰ ਦੇਣ ਜਾ ਰਿਹਾ ਹਾਂ। ਦੱਸ ਦਈਏ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਕਈ ਸਿਤਾਰੇ ਅੱਗੇ ਆ ਰਹੇ ਹਨ, ਜਿਨ੍ਹਾਂ ’ਚ ਗਿੱਪੀ ਗਰੇਵਾਲ, ਤਰਸੇਮ ਜੱਸੜ, ਰੇਸ਼ਮ ਸਿੰਘ ਅਨਮੋਲ, ਕੁਲਬੀਰ ਝਿੰਜਰ ਵਰਗੇ ਸਿਤਾਰੇ ਸ਼ਾਮਲ ਹਨ।


Tags: Mika SinghDonates 25 LakhKhalsa AidPunjab FloodsVictimsPunjabRajasthanMaharashtra

Edited By

Sunita

Sunita is News Editor at Jagbani.