FacebookTwitterg+Mail

ਸੂਬਾ ਸਰਕਾਰ ਨੇ 'ਨਾਨਕ ਸ਼ਾਹ ਫਕੀਰ' ਦੀ ਪੰਜਾਬ 'ਚ ਰਿਲੀਜ਼ 'ਤੇ ਲਗਾਈ ਰੋਕ

nanak shah fakir
10 April, 2018 02:41:11 PM

ਜਲੰਧਰ(ਬਿਊਰੋ)— ਹਾਲ ਹੀ 'ਚ ਖਬਰ ਆਈ ਹੈ ਕਿ ਪੰਜਾਬ 'ਚ ਫਿਲਮ 'ਨਾਨਕ ਸ਼ਾਹ ਫ਼ਕੀਰ' ਦੀ ਰਿਲੀਜ਼ਿੰਗ 'ਤੇ ਸੂਬਾ ਸਰਕਾਰ ਵੱਲੋਂ ਰੋਕ ਲਾ ਦਿੱਤੀ ਗਈ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਅੱਜ ਫਿਲਮ ਨੂੰ ਰਿਲੀਜ਼ ਕਰਨ ਲਈ ਹਰੀ ਝੰਡੀ ਦਿਖਾਈ ਸੀ। ਪੰਜਾਬ ਸਰਕਾਰ ਨੇ ਕਾਨੂੰਨੀ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਫਿਲਮ ਨੂੰ ਪੰਜਾਬ 'ਚ ਰਿਲੀਜ਼ ਹੋਣ 'ਤੇ ਰੋਕ ਲਾ ਦਿੱਤੀ ਹੈ।|ਸੁਪਰੀਮ ਕੋਰਟ ਨੇ ਅੱਜ ਹੀ ਫਿਲਮ ਨੂੰ ਹਰੀ ਝੰਡੀ ਦਿੰਦੇ ਹੋਏ ਫਿਲਮ ਨੂੰ 13 ਅਪ੍ਰੈਲ ਨੂੰ ਰਿਲੀਜ਼ ਕਰਨ ਦੇ ਆਦੇਸ਼ ਦਿੱਤੇ ਸਨ।

ਦੱਸਣਯੋਗ ਹੈ ਕਿ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੋਲਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵਿਵਾਦਿਤ ਫਿਲਮ 'ਨਾਨਕ ਸ਼ਾਹ ਫ਼ਕੀਰ' 'ਤੇ ਪੂਰਨ ਤੌਰ 'ਤੇ ਰੋਕ ਲਾਈ ਜਾਂਦੀ ਹੈ। ਦੱਸ ਦੇਈਏ ਕਿ ਫਿਲਮ ਦੇ ਨਿਰਮਾਤਾ ਨੇ ਕੋਰਟ 'ਚ ਅਪੀਲ ਕੀਤੀ ਸੀ। ਦੂਜੇ ਪਾਸੇ ਐੱਸ. ਜੀ. ਪੀ. ਸੀ. ਨੂੰ ਵੀ ਹੁਕਮ ਦਿੱਤੇ ਗਏ ਸਨ ਕਿ ਉਹ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਣ ਲਈ ਖਾਸ ਕਦਮ ਚੁੱਕੇ ਜਾਣ ਤੇ ਸਿੱਧ ਵਿਦਵਾਨਾਂ ਦਾ ਇਕ ਸਿੱਖ ਸੈਂਸਰ ਬੋਰਡ ਗਠਿਤ ਕਰੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਸੀ ਕਿ ਫਿਲਮ 'ਨਾਨਕ ਸ਼ਾਹ ਫ਼ਕੀਰ' 'ਚ ਗੁਰੂ ਨਾਨਕ ਦੇਵ ਜੀ ਦੇ ਪਰਿਵਾਰਿਕ ਮੈਂਬਰਾਂ ਦੇ ਕਿਰਦਾਰ ਪ੍ਰੋਫੈਸ਼ਨਲ ਕਲਾਕਾਰਾਂ ਵਲੋਂ ਨਿਭਾਏ ਗਏ ਹਨ। ਫਿਲਮ ਦੇ ਡਾਇਰੈਕਟਰ ਸਰਤਾਜ ਸਿੰਘ ਪਨੂੰ ਨੇ ਇਹ ਕੰਮ ਸਿੱਖ ਸਿਧਾਤਾਂ ਦੇ ਖਿਲਾਫ ਜਾ ਕੀਤਾ ਹੈ। ਕੋਈ ਵੀ ਕਲਾਕਾਰ ਗੁਰੂ ਸਾਹਿਬ ਦੇ ਜਾਂ ਗੁਰੂ ਸਾਹਿਬ ਦੇ ਪਰਿਵਾਰਿਕ ਮੈਂਬਰਾਂ ਦਾ ਕਿਰਦਾਰ ਨਹੀਂ ਨਿਭਾ ਸਕਦਾ। ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇਗੀ। 


Tags: Nanak Shah FakirBannedSGPCSri Akal Takhat SahibSartaj Singh Pannu

Edited By

Sunita

Sunita is News Editor at Jagbani.