FacebookTwitterg+Mail

ਅਸਤੀਫਾ ਦੇਣ ਤੋਂ ਬਾਅਦ ਕੀ ਹੁਣ ਕਪਿਲ ਤੋਂ ਨੌਕਰੀ ਮੰਗਣਗੇ ਸਿੱਧੂ? ਵਾਇਰਲ ਹੋਏ ਇਹ ਮੀਮਸ

navjot singh sidhu resigns now will back kapil sharma show
14 July, 2019 03:36:33 PM

ਨਵੀਂ ਦਿੱਲੀ (ਬਿਊਰੋ) — ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਪਦ (ਆਹੁਦੇ) ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਨਵਜੋਤ ਸਿੰਘ ਸਿੱਧੂ ਨਾਲ ਕਪਿਲ ਸ਼ਰਮਾ ਟਰੇਂਡ ਕਰਨ ਲੱਗੇ ਹਨ। ਅਜਿਹਾ ਹੋਵੇ ਵੀ ਕਿਉਂ ਨਾ, ਸਿੱਧੂ ਦੇ ਅਸਤੀਫਾ ਦੇਣ ਤੋਂ ਬਾਅਦ ਯੂਜ਼ਰਸ ਇਹ ਅੰਦਾਜ਼ੇ ਲਾ ਰਹੇ ਹਨ ਕਿ ਜਲਦ ਕਪਿਲ ਸ਼ਰਮਾ ਸ਼ੋਅ 'ਚ ਉਨ੍ਹਾਂ ਦੀ ਵਾਪਸੀ ਤੈਅ ਹੈ।

ਉਂਝ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਸ਼ੋਅ 'ਚ ਖਾਲੀ ਤਾਂ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਨੇ ਸੰਭਾਲੀ ਹੋਈ ਹੈ। ਅਜਿਹੇ 'ਚ ਨਵਜੋਤ ਸਿੰਘ ਸਿੱਧੂ ਦੀ ਸ਼ੋਅ 'ਚ ਐਂਟਰੀ ਹੋਵੇਗੀ ਜਾਂ ਨਹੀਂ ਇਹ ਕਹਿਣਾ ਔਖਾ ਹੈ ਪਰ ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾ ਨਾਲ ਜੋੜਦੇ ਹੋਏ ਕਈ ਮਜ਼ੇਦਾਰ ਮੀਮਸ ਇੰਟਰਨੈੱਟ 'ਤੇ ਵਾਇਰਲ ਹੋ ਰਹੇ ਹਨ।

मंत्री पद से इस्तीफे के बाद कप‍िल से नौकरी मांगेगे सिद्धू? वायरल हुए ये मीम्स

ਇਕ ਯੂਜ਼ਰ ਨੇ ਲਿਖਿਆ, ''ਅਸਤੀਫੇ ਤੋਂ ਬਾਅਦ ਨਵੀਂ ਨੌਕਰੀ ਦੀ ਤਲਾਸ਼ 'ਚ ਸਿੱਧੂ''। ਉਥੇ ਹੀ ਦੂਜੇ ਯੂਜ਼ਰਸ ਨੇ ਲਿਖਿਆ, ''ਹੁਣ ਲੱਗਦਾ ਹੈ ਕਿ ਅਰਚਨਾ ਪੂਰਨ ਸਿੰਘ ਦੀ ਕੁਰਸੀ ਜਾਵੇਗੀ। ਉਂਝ ਸਿੱਧੂ ਪਲਟੂਰਾਮ ਹੈ।'' ਇਕ ਹੋਰ ਯੂਜ਼ਰ ਨੇ ਲਿਖਿਆ, ''ਹੁਣ ਇਹ ਆਪਣਾ ਸੀਵੀ ਕਪਿਲ ਸ਼ਰਮਾ ਨੂੰ ਭੇਜਣ ਜਾ ਰਹੇ ਹਨ।'' ਉਥੇ ਹੀ ਇਕ ਹੋਰ ਫੈਨ ਨੇ ਲਿਖਿਆ, ''ਹੁਣ ਤਾਂ ਭਾਜਪਾ ਜੁਆਇਨ ਕਰ ਲੋ। ਥੋੜਾ ਪੰਜਾਬ ਦੇ ਹਿੱਤ 'ਚ ਕੰਮ ਕਰੋ ਅਤੇ ਕਪਿਲ ਸ਼ਰਮਾ ਸ਼ੋਅ 'ਚ ਵਾਪਸੀ ਕਰੋ।''

मंत्री पद से इस्तीफे के बाद कप‍िल से नौकरी मांगेगे सिद्धू? वायरल हुए ये मीम्स

ਵਿਵਾਦਿਤ ਬਿਆਨ ਤੋਂ ਬਾਅਦ ਛੱਡਿਆ ਕਪਿਲ ਦਾ ਸ਼ੋਅ
ਦੱਸਣਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਇਕ ਬਿਆਨ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਕਪਿਲ ਸ਼ਰਮਾ ਸ਼ੋਅ 'ਚ ਬਤੌਰ ਜੱਜ ਆਪਣਾ ਆਹੁਦਾ ਛੱਡਣਾ ਪਿਆ ਸੀ। ਹਾਲਾਂਕਿ ਸਿੱਧੂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਕਿ ਪਾਰਟੀ ਨੂੰ ਸਮਾਂ ਦੇ ਸਕੇ। ਚੋਣਾਂ 'ਚ ਪੂਰੀ ਤਰ੍ਹਾਂ ਜਿੰਮੇਦਾਰੀ ਨਿਭਾ ਸਕੇ।

मंत्री पद से इस्तीफे के बाद कप‍िल से नौकरी मांगेगे सिद्धू? वायरल हुए ये मीम्स

ਸ਼ੋਅ 'ਚ ਅਰਚਨਾ ਪੂਰਨ ਸਿੰਘ ਨੇ ਸੰਭਾਲੀ ਜੱਜ ਦੀ ਕੁਰਸੀ
ਕਪਿਲ ਸ਼ਰਮਾ ਸ਼ੋਅ 'ਚ ਇਨ੍ਹੀਂ ਦਿਨੀਂ ਅਰਚਨਾ ਪੂਰਨ ਸਿੰਘ ਜੱਜ ਹੈ। ਸੋਸ਼ਲ ਮੀਡੀਆ 'ਤੇ ਇਕ ਪਾਸੇ ਜਿਥੇ ਸਿੱਧੂ ਦੇ ਅਸਤੀਫੇ ਤੋਂ ਬਾਅਦ ਇਹ ਚਰਚਾ ਹੈ ਕਿ ਉਹ ਕਪਿਲ ਸ਼ਰਮਾ ਸ਼ੋਅ 'ਚ ਆਉਣਗੇ। ਉਥੇ ਹੀ ਸਿੱਧੂ ਦੀ ਵਾਪਸੀ ਦਾ ਵਿਰੋਧ ਵੀ ਹੋ ਰਿਹਾ ਹੈ। ਫੈਨਜ਼ ਹੁਣ ਤੱਕ ਪੁਲਵਾਮਾ ਹਮਲੇ 'ਤੇ ਸਿੱਧੂ ਦੇ ਦਿੱਤੇ ਬਿਆਨ ਭੁੱਲੇ ਨਹੀਂ ਹਨ।

मंत्री पद से इस्तीफे के बाद कप‍िल से नौकरी मांगेगे सिद्धू? वायरल हुए ये मीम्स


Tags: Navjot Singh SidhuResignsThe Kapil Sharma ShowKapil SharmaTV Celebrity

Edited By

Sunita

Sunita is News Editor at Jagbani.