FacebookTwitterg+Mail

ਨੀਟੂ ਸ਼ਟਰਾਂ ਵਾਲੇ ਦੀ ਸਪੋਰਟ 'ਚ ਆਏ ਇਹ ਪੰਜਾਬੀ ਸਿਤਾਰੇ

neetu shatran wale
24 May, 2019 05:41:09 PM

ਜਲੰਧਰ (ਬਿਊਰੋ) — ਜਲੰਧਰ ਤੋਂ ਜ਼ਮਾਨਤ ਜ਼ਬਤ ਕਰਵਾ ਚੁੱਕੇ ਨੀਟੂ ਸ਼ਟਰਾਂ ਵਾਲੇ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਲੋਕ ਸਭਾ ਚੋਣਾਂ 'ਚ ਹੋਈ ਆਪਣੀ ਹਾਰ 'ਤੇ ਰੋਂਦੇ ਨਜ਼ਰ ਆ ਰਿਹਾ ਹੈ। ਜਿੱਥੇ ਹਰ ਪਾਸੇ ਨੀਟੂ ਸ਼ਟਰਾਂ ਵਾਲੇ ਦਾ ਮਜਾਕ ਬਣ ਰਿਹਾ ਹੈ, ਉਥੇ ਹੀ ਪੰਜਾਬੀ ਸਿਤਾਰੇ ਉਨ੍ਹਾਂ ਦੇ ਪੱਖ 'ਚ ਅੱਗੇ ਆ ਰਹੇ ਹਨ।

 

 
 
 
 
 
 
 
 
 
 
 
 
 
 

I feel sorry for u mate 😔 Gharde 4 jaane labho kehde a eh 🧐🧐🧐

A post shared by Gagan Kokri (@gagankokri) on May 22, 2019 at 10:32pm PDT

ਦੱਸ ਦਈਏ ਕਿ ਸੰਗੀਤ ਜਗਤ ਦੇ ਨਾਮੀ ਗਾਇਕ ਤੇ ਅਦਾਕਾਰ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨੀਟੂ ਸ਼ਟਰਾਂ ਵਾਲੇ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਰੋਂਦਾ ਨਜ਼ਰ ਆ ਰਿਹਾ ਹੈ। ਗਗਨ ਕੋਕਰੀ ਨੇ ਵੀਡੀਓ ਸ਼ੇਅਰ ਕਰਕੇ ਨੀਟੂ ਨੂੰ ਹੋਂਸਲਾ ਦਿੱਤਾ।

 

 
 
 
 
 
 
 
 
 
 
 
 
 
 

Koi gall ni bro next time 😘😘😘

A post shared by Resham Anmol (ਰੇਸ਼ਮ ਅਨਮੋਲ) (@reshamsinghanmol) on May 23, 2019 at 7:23pm PDT

ਇਸ ਤੋਂ ਇਲਾਵਾ ਗਾਇਕ ਰੇਸ਼ਮ ਸਿੰਘ ਅਨਮੋਲ, ਸਚਿਨ ਆਹੂਜਾ ਤੇ ਮਹਿਤਾਬ ਵਿਰਕ ਨੇ ਵੀ ਵੀਡੀਓ ਸ਼ੇਅਰ ਕਰਕੇ ਉਨ੍ਹਾਂ ਨੂੰ ਹੋਂਸਲਾ ਦਿੱਤਾ ਹੈ। ਰੇਸ਼ਮ ਸਿੰਘ ਅਨਮੋਲ ਨੇ ਕੈਪਸ਼ਨ 'ਚ ਲਿਖਿਆ 'ਕੋਈ ਗੱਲ ਨਹੀਂ ਭਰਾ ਅਗਲੀ ਵਾਰ...'

 

 
 
 
 
 
 
 
 
 
 
 
 
 
 

Honsla nahi haarna veer....i hope you will try next time ! Masheena’n ch beimaani hoyi lagda 🤔🤔🤔🤔

A post shared by Mehtab Virk (@iammehtabvirk) on May 23, 2019 at 6:51am PDT

ਦੱਸਣਯੋਗ ਹੈ ਕਿ ਨੀਟੂ ਸ਼ਟਰਾਂ ਵਾਲੇ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਉਸ ਤੋਂ ਪੱਤਰਕਾਰ ਪੁੱਛ ਰਿਹਾ ਹੈ ਕਿ ਤੁਹਾਨੂੰ 5 ਵੋਟਾਂ ਹੀ ਪਈਆਂ ਨੇ? ਇਸੇ ਦੌਰਾਨ ਨੀਟੂ ਰੋਂਦਾ ਹੋਇਆ ਆਖਦਾ ਹੈ ਕਿ 'ਸਰ ਮੇਰੇ ਘਰ ਦੀਆਂ 9 ਵੋਟਾਂ ਹਨ ਤੇ ਮੈਨੂੰ 5 ਹੀ ਵੋਟਾਂ ਪਈਆਂ। ਇਸੇ ਦੌਰਾਨ ਉਹ ਰੋਣ ਲੱਗ ਜਾਂਦਾ ਹੈ। 
 

Punjabi Bollywood Tadka


Tags: Neetu Shatran waleJalandharSachin AhujaGagan KokriMehtab VirkPunjabi Celebrity

Edited By

Sunita

Sunita is News Editor at Jagbani.