FacebookTwitterg+Mail

ਨੌਜਵਾਨਾਂ ਲਈ ਕਾਲੇ ਪਾਣੀ ਵਰਗਾ ਹੈ 'ਚਿੱਟਾ' ਜ਼ਹਿਰ (ਵੀਡੀਓ)

30 September, 2015 06:04:58 PM
ਪੰਜਾਬ ਵਿਚ ਨਸ਼ਿਆਂ ਕਾਰਨ ਨੌਜਵਾਨਾਂ ਦੇ ਬਣ ਰਹੇ ਤਰਸਯੋਗ ਹਾਲਾਤ 'ਤੇ ਨਾਮਵਰ ਨਿਰਦੇਸ਼ਕ ਤੇ ਅਦਾਕਾਰ ਸੋਨੀ ਧਾਲੀਵਾਲ ਨੇ ਇਕ ਸ਼ਾਰਟ ਫ਼ਿਲਮ ਬਣਾਈ ਹੈ, ਜਿਸ ਦਾ ਨਾਮ 'ਚਿੱਟਾ ਜ਼ਹਿਰ' ਹੈ। 30 ਮਿੰਟ ਦੀ ਇਸ ਫਿਲਮ ਦੀ ਕਹਾਣੀ ਪੰਜਾਬ ਵਿਚ ਫੈਲੇ ਭਿਆਨਕ ਨਸ਼ੇ 'ਚਿੱਟੇ' 'ਤੇ ਆਧਾਰਿਤ ਹੈ। ਇਸ ਫਿਲਮ ਵਿਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਸਮੱਗਲਰ ਭੋਲੇ-ਭਾਲੇ ਨੌਜਵਾਨਾਂ ਨੂੰ ਨਸ਼ੇ 'ਤੇ ਲਾ ਦਿੰਦੇ ਹਨ, ਜੋ ਉਨ੍ਹਾਂ ਨੂੰ ਇਕ ਦਿਨ ਮੌਤ ਦੇ ਮੂੰਹ ਵਿਚ ਲੈ ਜਾਂਦਾ ਹੈ।
ਉਮੀਦ ਹੈ ਕਿ ਇਹ ਫਿਲਮ ਨਸ਼ੇ ਕਰਨ ਅਤੇ ਵੇਚਣ ਵਾਲਿਆਂ ਨੂੰ ਇਕ ਚੰਗਾ ਸਬਕ ਦੇਵੇਗੀ। ਇਸ ਫਿਲਮ ਨੂੰ ਕਾਲਜਾਂ, ਪਿੰਡਾਂ ਅਤੇ ਸ਼ਹਿਰਾਂ ਵਿਚ ਮੁਫਤ ਵਿਚ ਦਿਖਾਇਆ ਜਾ ਰਿਹਾ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tags: ਜ਼ਹਿਰ ਨਸ਼ੇ Drugs Punjab