FacebookTwitterg+Mail

ਸੁਰੀਲੀ ਗਾਇਕੀ ਲਈ ਮਸ਼ਹੂਰ 'ਨੂਰਾਂ ਸਿਸਟਰਜ਼' ਅਦਾਲਤ 'ਚ ਤਲਬ

nooran sisters
13 February, 2018 12:32:28 PM

ਮੋਗਾ (ਸੰਦੀਪ) : ਆਪਣੀ ਸੁਰੀਲੀ ਆਵਾਜ਼ ਲਈ ਕਰੋੜਾਂ ਲੋਕਾਂ ਦਾ ਦਿਲ ਜਿੱਤਣ ਵਾਲੀਆਂ ਜੋਤੀ ਅਤੇ ਸੁਲਤਾਨਾ ਨੂਰਾ ਨੂੰ ਦਾਜ ਦੇ ਮਾਮਲੇ ਸਬੰਧੀ ਸਥਾਨਕ ਅਦਾਲਤ 'ਚ ਤਲਬ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਨਿਗਾਹਾ ਰੋਡ 'ਤੇ ਅਜਾਇਬ ਸਿੰਘ ਦੀ ਬੇਟੀ ਬੀਰ ਬਖਸ਼ ਦਾ ਵਿਆਹ 9 ਅਪ੍ਰੈਲ, 2015 ਨੂੰ ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਮੀਰ ਨਾਲ ਹੋਇਆ ਸੀ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰੇ ਪਰਿਵਾਰ ਨੇ ਉਨ੍ਹਾਂ ਦੀ ਬੇਟੀ ਨੂੰ ਦਾਜ ਲਈ ਕੁੱਟਮਾਰ ਕੇ ਘਰੋਂ ਕੱਢ ਦਿੱਤਾ। ਪੀੜਤਾ ਦੇ ਪਿਤਾ ਅਜਾਇਬ ਸਿੰਘ ਨੇ ਸਥਾਨਕ ਚੀਫ ਜੂਡੀਸ਼ੀਅਲ ਮੈਜਿਸਟਰੇਟ ਵਿਕਰਮਜੀਤ ਸਿੰਘ ਦੀ ਅਦਾਲਤ 'ਚ ਇਸ ਸਬੰਧੀ ਸ਼ਿਕਾਇਤ ਦਰਜ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਪੀੜਤਾ ਦੇ ਪਤੀ ਸਾਹਿਲ ਮੀਰ, ਸਹੁਰੇ ਗੁਲਸ਼ਨ ਮੀਰ, ਸੱਸ ਰੇਖਾ ਮੀਰ, ਨਨਾਣਾਂ ਜੋਤੀ ਤੇ ਸੁਲਤਾਨਾ, ਫਾਦਿਲ ਖਾਨ ਨੂੰ ਅਦਾਲਤ 'ਚ ਤਲਬ ਕੀਤਾ। ਅਦਾਲਤ ਨੇ ਇਸ ਮਾਮਲੇ 'ਚ 13 ਅਪ੍ਰੈਲ ਨੂੰ ਅਗਲੀ ਤਰੀਕ ਤੈਅ ਕੀਤੀ ਹੈ।


Tags: ਨੂਰਾਂ ਸਿਸਟਰਜ਼ਅਦਾਲਤ Nooran sisters Court

Edited By

Babita

Babita is News Editor at Jagbani.