FacebookTwitterg+Mail

ਜਲੰਧਰ ਦੇ ਥਾਣੇ 'ਚ ਪਹੁੰਚਿਆ ਨੂਰਾਂ ਸਿਸਟਰਜ਼ ਦਾ ਪਰਿਵਾਰ, ਜਾਣੋ ਕੀ ਹੈ ਮਾਮਲਾ

nooran sisters court police
14 February, 2018 06:56:00 PM

ਜਲੰਧਰ (ਮਨੋਜ) : ਨੂਰਾਂ ਸਿਸਟਰਜ਼ ਦੇ ਪਰਿਵਾਰ ਨੇ ਅੱਜ ਜਲੰਧਰ ਦੇ ਥਾਣਾ ਨੰਬਰ 5 ਵਿਚ ਪਹੁੰਚ ਕੇ ਨੂੰਹ ਬੀਰ ਬਖਸ਼ ਉਰਫ ਅੱਕੇ ਖਿਲਾਫ ਦਾਜ ਦਹੇਜ ਦਾ ਝੂਠਾ ਮਾਮਲਾ ਦਰਜ ਕਰਵਾਉਣ ਦੀ ਸ਼ਿਕਾਇਤ ਕੀਤੀ ਹੈ। ਗੱਲਬਾਤ ਕਰਦੇ ਹੋਏ ਨੂਰਾ ਸਿਸਟਰਜ਼ ਦੇ ਪਿਤਾ ਗੁਲਸ਼ਨ ਮੀਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਸਾਹਿਲ ਮੀਰ ਦਾ ਵਿਆਹ ਲਗਭਗ ਢਾਈ ਸਾਲ ਪਹਿਲਾਂ ਮੋਗਾ ਦੀ ਬੀਰ ਬਖਸ਼ ਨਾਲ ਹੋਇਆ ਸੀ। ਗੁਲਸ਼ਨ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਅਕਸਰ ਘਰ ਵਿਚ ਕਲੇਸ਼ ਰਹਿੰਦਾ ਸੀ ਅਤੇ ਕਈ ਵਾਰ ਉਨ੍ਹਾਂ ਦਾ ਪੰਚਾਇਤ ਵਿਚ ਰਾਜ਼ੀਨਾਮਾ ਵੀ ਹੋ ਚੁੱਕਾ ਹੈ। ਗੁਲਸ਼ਨ ਮੁਤਾਬਕ ਹੁਣ ਜਿਹੜਾ ਉਨ੍ਹਾਂ ਦੀ ਨੂੰਹ ਵਲੋਂ ਉਨ੍ਹਾਂ ਦੇ ਪਰਿਵਾਰ ਖਿਲਾਫ ਦਾਜ ਮੰਗਣ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ ਉਹ ਬਿਲਕੁਲ ਝੂਠ ਹੈ ਜਦਕਿ ਉਹ ਦਾਜ ਲੈਣ ਅਤੇ ਦੇਣ ਦੇ ਸਖਤ ਖਿਲਾਫ ਹਨ। ਗੁਲਸ਼ਨ ਮੀਰ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਮੋਗਾ ਦੇ ਨਿਗਾਹਾ ਰੋਡ ਦੇ ਰਹਿਣ ਵਾਲੇ ਅਜਾਇਬ ਸਿੰਘ ਦੀ ਬੇਟੀ ਬੀਰ ਬਖਸ਼ ਦਾ ਵਿਆਹ 9 ਅਪ੍ਰੈਲ, 2015 ਨੂੰ ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਮੀਰ ਨਾਲ ਹੋਇਆ ਸੀ। ਬੀਰ ਬਖਸ਼ ਦੇ ਪਿਤਾ ਨੇ ਦੋਸ਼ ਲਗਾਇਆ ਸੀ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰੇ ਪਰਿਵਾਰ ਨੇ ਉਨ੍ਹਾਂ ਦੀ ਬੇਟੀ ਨੂੰ ਦਾਜ ਲਈ ਕੁੱਟਮਾਰ ਕੇ ਘਰੋਂ ਕੱਢ ਦਿੱਤਾ। ਅਜਾਇਬ ਸਿੰਘ ਨੇ ਸਥਾਨਕ ਚੀਫ ਜੂਡੀਸ਼ੀਅਲ ਮੈਜਿਸਟਰੇਟ ਵਿਕਰਮਜੀਤ ਸਿੰਘ ਦੀ ਅਦਾਲਤ 'ਚ ਇਸ ਸਬੰਧੀ ਸ਼ਿਕਾਇਤ ਦਰਜ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਪੀੜਤਾ ਦੇ ਪਤੀ ਸਾਹਿਲ ਮੀਰ, ਸਹੁਰੇ ਗੁਲਸ਼ਨ ਮੀਰ, ਸੱਸ ਰੇਖਾ ਮੀਰ, ਨਨਾਣਾਂ ਜੋਤੀ ਤੇ ਸੁਲਤਾਨਾ, ਫਾਦਿਲ ਖਾਨ ਨੂੰ ਅਦਾਲਤ 'ਚ ਤਲਬ ਕੀਤਾ। ਅਦਾਲਤ ਨੇ ਇਸ ਮਾਮਲੇ 'ਚ 13 ਅਪ੍ਰੈਲ ਨੂੰ ਅਗਲੀ ਤਰੀਕ ਤੈਅ ਕੀਤੀ ਹੈ।


Tags: ਨੂਰਾਂ ਸਿਸਟਰਜ਼ ਅਦਾਲਤ Nooran sisters Court Police

Edited By

Gurminder Singh

Gurminder Singh is News Editor at Jagbani.