FacebookTwitterg+Mail

ਪੰਜਾਬੀ ਗਾਇਕਾ ਮਿਸ ਪੂਜਾ ਫਿਰ ਮੁਸੀਬਤ 'ਚ, ਅਦਾਲਤ ਵਲੋਂ ਨੋਟਿਸ ਜਾਰੀ

notice to punjabi singer miss pooja
08 May, 2018 01:58:59 PM

ਚੰਡੀਗੜ੍ਹ : ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਦਰਜ ਹੋਏ ਮਾਮਲੇ ਨੂੰ ਰੱਦ ਕਰਨ ਦੀ ਪੰਜਾਬੀ  ਗਾਇਕਾ ਮਿਸ ਪੂਜਾ ਦੀ ਮੰਗ 'ਤੇ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਐੱਚ. ਐੱਸ. ਮਦਾਨ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 14 ਮਈ ਨੂੰ ਤੈਅ ਕੀਤੀ ਹੈ।
ਜ਼ਿਕਰਯੋਗ ਹੈ ਕਿ ਐਡਵੋਕੇਟ ਸੰਦੀਪ ਕੌਸ਼ਲ ਨੇ ਮਿਸ ਪੂਜਾ ਦੇ ਖਿਲਾਫ ਨੰਗਲ ਦੀ ਅਦਾਲਤ 'ਚ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਨੂੰ ਮਿਸ ਪੂਜਾ 'ਤੇ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੰਦੀਪ ਕੌਸ਼ਲ ਮੁਤਾਬਕ ਮਿਸ ਪੂਜਾ ਦੇ ਗਾਣੇ 'ਜੀਜੂ' 'ਚ ਦਿਖਾਇਆ ਗਿਆ ਹੈ ਕਿ ਇਕ ਔਰਤ ਦਾ ਪਤੀ ਸ਼ਰਾਬ ਪੀ ਕੇ ਘਰ ਆਉਂਦਾ ਹੈ, ਜਿਸ 'ਚ ਉਸ ਨੂੰ ਯਮਰਾਜ ਨਜ਼ਰ ਆਉਂਦਾ ਹੈ। 
ਸ਼ਰਾਬ ਦੇ ਨਸ਼ੇ 'ਚ ਧੁੱਤ ਪਤੀ ਦੇ ਹੱਥ 'ਚ ਗਦਾ ਵੀ ਦਿਖਾਇਆ ਗਿਆ, ਜਦੋਂ ਕਿ ਕਿਸੇ ਵੇਦ, ਪੁਰਾਣ ਜਾਂ ਹੋਰ ਕਿਸੇ ਧਾਰਮਿਕ ਕਿਤਾਬ 'ਚ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਯਮਰਾਜ ਸ਼ਰਾਬ ਪੀਂਦਾ ਹੈ। ਅਜਿਹੇ 'ਚ ਯਮਰਾਜ ਨੂੰ ਸ਼ਰਾਬ ਦੇ ਨਸ਼ੇ 'ਚ ਧੁੱਤ ਦਿਖਾ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਮਿਸ ਪੂਜਾ 'ਤੇ ਲੱਗਾ ਸੀ, ਜਿਸ ਤੋਂ ਬਾਅਦ ਉਸ 'ਤੇ ਮਾਮਲਾ ਦਰਜ ਕੀਤਾ ਗਿਆ ਸੀ।


Tags: ਮਿਸ ਪੂਜਾਨੋਟਿਸ Miss Pooja Notice

Edited By

Babita

Babita is News Editor at Jagbani.